- Updated: May 23, 2024 01:55 PM
ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਮੌਤ ਨੂੰ ਲੈ ਕੇ ਭਾਰਤ 'ਤੇ ਦੋਸ਼ ਲਾਉਣ ਤੋਂ ਬਾਅਦ ਕੈਨੇਡਾ ਨੇ ਹੁਣ ਫਿਰ ਭਾਰਤ 'ਤੇ ਨਿਸ਼ਾਨਾ ਲਾਇਆ ਹੈ। ਕੈਨੇਡਾ ਹੁਣ ਏਅਰ ਇੰਡੀਆ ਬੰਬ ਧਮਾਕੇ ਵਿਚ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਦੇ ਬੇਟੇ ਹਰਦੀਪ ਮਲਿਕ ਦੀ ਜਾਨ ਦੇ ਖ਼ਤਰੇ ਨੂੰ ਲੈ ਕੇ ਭਾਰਤ 'ਤੇ ਉਂਗਲ ਚੁੱਕੀ ਹੈ। ਰਾਇਲ ਕੈਨੇਡੀਅਨ ਮਾਊਂਟੇਡ ਪੁਲਸ ਨੇ ਹਰਦੀਪ ਮਲਿਕ ਦੀ ਜਾਨ ਨੂੰ ਖ਼ਤਰੇ ਨੂੰ ਲੈ ਕੇ ਅਲਰਟ ਕੀਤਾ।
ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (RCMP) ਨੇ ਡਿਊਟੀ ਟੂ ਵਾਰਨ ਨੋਟਿਸ ਭੇਜਿਆ ਹੈ। ਇਹ ਪੱਤਰ ਕੈਨੇਡਾ ਪੁਲਸ ਵੱਲੋਂ ਪਿਛਲੇ ਹਫ਼ਤੇ ਫਰਂਸ ਯਾਤਰਾ ਦੌਰਾਨ ਭੇਜਿਆ ਗਿਆ ਸੀ ਜਿਸ ਵਿਚ ਲਿਖਿਆ ਕਿ ਅਪਰਾਧਕ ਸਾਜਿਸ਼ ਕਾਰਨ ਹਰਦੀਪ ਮਲਿਕ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਹਰਦੀਪ ਮਲਿਕ ਸਮੇਤ ਬ੍ਰਿਟਿਸ਼ ਕੋਲੰਬੀਆ ਵਿਚ ਸਿੱਖ ਵੱਖਵਾਦੀ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੂੰ 'ਡਿਊਟੀ ਟੂ ਵਾਰਨ' ਪੱਤਰ ਪ੍ਰਾਪਤ ਹੋਏ ਹਨ ਜਿਹੜੇ ਲੋਕਾਂ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਖ਼ਤਰੇ ਦੇ ਬਾਰੇ ਵਿਚ ਜਾਗਰੂਕ ਹੋਣ 'ਤੇ ਸੂਚਿਤ ਕਰਦੇ ਹਨ। ਕੈਨੇਡਾ ਪੁਲਸ ਵਲੋਂ ਹਾਲ ਦੇ ਦਿਨਾਂ 'ਚ ਬ੍ਰਿਟਿਸ਼ ਕੋਲੰਬੀਆ ਵਿਚ ਖਾਲਿਸਤਾਨੀ ਅੰਦੋਲਨ ਨਾਲ ਜੁੜੇ ਕਈ ਲੋਕਾਂ ਨੂੰ ਅਜਿਹੇ ਨੋਟਿਸ ਮਿਲੇ ਹਨ ਜਿਨ੍ਹਾਂ ਵਿਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਜੂਨ 2023 ਵਿਚ ਹੱਤਿਆ ਤੋਂ ਪਹਿਲਾਂ ਨਿੱਜਰ ਨੂੰ ਵੀ ਇਕ ਅਜਿਹਾ ਪੱਤਰ ਦਿੱਤਾ ਗਿਆ ਸੀ।