- Updated: March 06, 2025 11:40 AM
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਮਰੀਕਾ 'ਤੇ ਲਗਾਏ ਗਏ ਜਵਾਬੀ ਟੈਰਿਫਾਂ ਨੂੰ ਉਦੋਂ ਤੱਕ ਹਟਾਉਣ ਲਈ ਤਿਆਰ ਨਹੀਂ ਹਨ ਜਦੋਂ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉਨ੍ਹਾਂ ਦੇ ਦੇਸ਼ 'ਤੇ ਲਗਾਏ ਗਏ ਕਿਸੇ ਵੀ ਟੈਰਿਫ ਨੂੰ ਨਹੀਂ ਹਟਾਉਂਦੇ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਬੁੱਧਵਾਰ ਨੂੰ 'ਐਸੋਸੀਏਟਿਡ ਪ੍ਰੈਸ' ਨੂੰ ਇਹ ਜਾਣਕਾਰੀ ਦਿੱਤੀ। ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੋਲਦੇ ਹੋਏ ਅਧਿਕਾਰੀ ਨੇ ਟਰੂਡੋ ਦੇ ਰੁਖ਼ ਦੀ ਪੁਸ਼ਟੀ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਟਰੰਪ ਅਤੇ ਟਰੂਡੋ ਨੇ ਦੁਪਹਿਰ ਦੇ ਕਰੀਬ ਫ਼ੋਨ 'ਤੇ ਗੱਲਬਾਤ ਕੀਤੀ। ਹੋਰ ਕੈਨੇਡੀਅਨ ਅਧਿਕਾਰੀਆਂ ਨੇ ਟਰੂਡੋ ਦੇ ਦੀ ਗੱਲ ਦੁਹਰਾਈ ਹੈ। ਕੈਨੇਡੀਅਨ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨੇ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ,"ਸਾਨੂੰ ਅੱਧ ਵਿਚਾਲੇ ਬੈਠਕ ਕਰਨ ਅਤੇ ਕੁਝ ਘੱਟ ਟੈਰਿਫ ਲੈਣ ਵਿੱਚ ਕੋਈ ਦਿਲਚਸਪੀ ਨਹੀਂ ਹੈ। ਕੈਨੇਡਾ ਚਾਹੁੰਦਾ ਹੈ ਕਿ ਟੈਰਿਫ ਹਟਾਏ ਜਾਣ।" ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸਹਿਮਤੀ ਪ੍ਰਗਟਾਈ। ਫੋਰਡ ਨੇ ਕਿਹਾ, "ਟੈਰਿਫ ਹਟਾਓ, ਇਸ ਤੋਂ ਕੁਝ ਵੀ ਘੱਟ ਨਹੀਂ।" ਸਾਡੇ ਦੇਸ਼ ਨੇ ਇਹ ਸ਼ੁਰੂ ਨਹੀਂ ਕੀਤਾ। ਇਸਦੀ ਸ਼ੁਰੂਆਤ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਸੀ। ਉਨ੍ਹਾਂ ਨੇ ਸਾਡੇ ਦੇਸ਼ ਅਤੇ ਸਾਡੇ ਸੂਬੇ ਵਿਰੁੱਧ ਆਰਥਿਕ ਯੁੱਧ ਦਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਸੀਂ ਮਜ਼ਬੂਤੀ ਨਾਲ ਖੜ੍ਹੇ ਰਹਾਂਗੇ।