- Updated: June 10, 2025 06:13 PM
ਜਲੰਧਰ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਹਰਵਿੰਦਰ ਸਿੰਘ ਵਿਰਕ, ਪੀ.ਪੀ.ਐਸ. ਸੀਨੀਅਰ ਪੁਲਸ ਕਪਤਾਨ, ਜਲੰਧਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਅਤੇ ਮਾਣਯੋਗ DGP ਦੇ ਏਜੰਡੇ "ਯੁੱਧ ਨਸ਼ਿਆਂ ਵਿਰੁੱਧ ਤਹਿਤ ਸਰਬਜੀਤ ਰਾਏ, PPS, ਪੁਲਸ ਕਪਤਾਨ (ਤਫਤੀਸ਼), ਜਲੰਧਰ ਦਿਹਾਤੀ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਸ ਪਾਰਟੀ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ NRI ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਉਕਾਰ ਸਿੰਘ ਬਰਾੜ, ਉਪ ਪੁਲਸ ਕਪਤਾਨ, ਸਬ ਡਵੀਜਨ ਸ਼ਾਹਕੋਟ ਦੀ ਅਗਵਾਈ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਟੀਮ SI ਸੁਖਵਿੰਦਰਪਾਲ ਸਿੰਘ ਥਾਣਾ ਸ਼ਾਹਕੋਟ ਸਮੇਤ ਪੁਲਸ ਪਾਰਟੀ ਦੇ ਮਿਤੀ 07.06.2025 ਨੂੰ ਮੀਏਵਾਲ ਚੌਕ ਸਲੈਚਾ ਨਾਕਾ ਬੰਦੀ ਕੀਤੀ ਹੋਈ ਸੀ ਕਿ ਪਿੰਡ ਮੀਏਵਾਲ ਵੱਲੋਂ ਇੱਕ ਸਫਾਰੀ ਗੱਡੀ ਨੰਬਰ PB-08-EC-1653 ਰੰਗ ਚਿੱਟਾ ਆਈ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਚਾਲਕ ਨੇ ਗੱਡੀ ਨੂੰ ਬਜਾਉਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਗੱਡੀ ਨੂੰ ਰੋਕ ਕੇ ਚਾਲਕ ਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਗੁਰਜਿੰਦਰ ਸਿੰਘ ਉਰਫ ਜ਼ਿੰਦਾ ਪੁੱਤਰ ਲੇਟ ਬੰਤਾ ਸਿੰਘ ਵਾਸੀ 6774 May Filed RD Caledol Ontario Canada ਹਾਲ ਵਾਸੀ ਪੂਨੀਆਂ ਥਾਣਾ ਸ਼ਾਹਕੋਟ ਜ਼ਿਲਾ ਜਲੰਧਰ ਦੱਸਿਆ। ਜਿਸ ਦੀ ਗੱਡੀ ਦੀ ਤਲਾਸੀ ਕਰਨ ਤੇ ਗੱਡੀ ਦੀ ਡਰਾਈਵਰ ਸਾਈਡ ਦੀ ਤਾਕੀ 'ਚੋਂ 20 ਗ੍ਰਾਮ ਹੈਰੋਇਨ, 02 ਸਿਲਵਰ ਪੇਪਰ ਹੈਰੋਇਨ ਨਾਲ ਲਿੱਬੜੇ ਹੋਏ, ਇੱਕ ਲਾਈਟਰ, 1 ਪਾਈਪ, ਇੱਕ ਡਿਜ਼ੀਟਲ ਕੰਡਾ, ਗੱਡੀ ਦੇ ਡੈਸ਼ ਬੋਰਡ ਵਿੱਚ 50 ਨਸ਼ੀਲੀਆਂ ਗੋਲੀਆਂ Etizolam ਅਤੇ 1,19,000/-ਰੁਪਏ ਭਾਰਤੀ ਕਰੰਸੀ ਡਰੱਗ ਮਨੀ ਬਰਾਮਦ ਹੋਈ। ਜਿਸ 'ਤੇ ਇਸ ਦੇ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।
ਜੋ ਗੁਰਜਿੰਦਰ ਸਿੰਘ ਉਰਫ਼ ਜ਼ਿੰਦਾ ਉਕਤ ਕੈਨੇਡਾ ਦਾ ਸਿਟੀਜਨ ਹੈ ਅਤੇ ਹੁਣ ਇਹ ਕਰੀਬ 02 ਮਹੀਨੇ ਤੋਂ ਪਿੰਡ ਪੂਨੀਆ ਵਿਖੇ ਆ ਕੇ ਰਹਿ ਰਿਹਾ ਹੈ। ਇਹ ਨਸ਼ਾ ਪੀਣ ਦਾ ਆਦੀ ਹੈ ਅਤੇ ਨਾਲ ਹੀ ਇਲਾਕੇ ਵਿੱਚ ਨਸ਼ੇ ਦੀ ਸਮੱਗਲਿੰਗ ਕਰਦਾ ਹੈ। ਇਸ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ, ਇਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਖਿਲਾਫ ਕੈਨੇਡਾ ਵਿੱਚ ਨਸ਼ੇ ਦੀ ਸਮਗਲਿੰਗ ਦੇ 02 ਕੇਸ ਦਰਜ ਹਨ।
ਇਸੇ ਤਰ੍ਹਾਂ ਪੁਲਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾਲ-ਨਾਲ ਹੀ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਹ ਦੋਸ਼ੀ ਪਿਛਲੇ ਸਮੇਂ ਦੌਰਾਨ ਨਸ਼ੇ ਦੀ ਇਸ ਭਿਆਨਕ ਬਿਮਾਰੀ ਤੋਂ ਪੀੜਤ ਹੋ ਚੁੱਕੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਇਲਾਜ ਕਰਵਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਉਹ ਨਸ਼ੇ ਦੀ ਬਿਮਾਰੀ ਤੋਂ ਮੁਕਤ ਹੋ ਸਕਣ।