ਪੰਜਾਬ ਦੇ ਜ਼ੀਰਕਪੁਰ ਵਿਚ ਚੱਲਦੀ ਕਾਰ ਵਿਚ ਕੁੜੀ ਨਾਲ ਹੋਇਆ ਗੈਂਗਰੇਪ

ਪੰਜਾਬ ਦੇ ਜ਼ੀਰਕਪੁਰ ਵਿਚ ਚੱਲਦੀ ਕਾਰ ਵਿਚ ਕੁੜੀ ਨਾਲ ਹੋਇਆ ਗੈਂਗਰੇਪ

23 ਜੁਲਾਈ ਨੂੰ ਇਕ 16 ਸਾਲਾ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ ਅਤੇ ਚੱਲਦੀ ਕਾਰ ਵਿਚ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਬਾਅਦ ਵਿਚ ਉਸ ਨੂੰ ਉਸੇ ਥਾਂ ਦੇ ਨੇੜੇ ਛੱਡ ਦਿੱਤਾ ਗਿਆ ਜਿੱਥੋਂ ਉਸਨੂੰ ਦਰਿੰਦਿਆਂ ਨੇ ਅਗਵਾ ਕੀਤਾ ਸੀ। ਇਹ ਘਟਨਾ ਜ਼ੀਰਕਪੁਰ ਦੇ ਵਿਚ ਰਾਤ 8 ਵਜੇ ਦੇ ਕਰੀਬ ਵਾਪਰੀ, ਜਦੋਂ ਇਕ ਸੈਲੂਨ ਵਿਚ ਕੰਮ ਕਰਨ ਵਾਲੀ ਲੜਕੀ ਕੰਮ ਤੋਂ ਬਾਅਦ ਘਰ ਵਾਪਸ ਆਉਣ ਲਈ ਆਟੋ ਦੀ ਉਡੀਕ ਕਰ ਰਹੀ ਸੀ। ਪੀੜਤ ਅਨੁਸਾਰ, ਦੋ ਵਿਅਕਤੀਆਂ ਨੇ ਉਸਨੂੰ ਇਕ ਕਾਰ ਵਿਚ ਜ਼ਬਰਦਸਤੀ ਬਿਠਾਇਆ, ਅਤੇ ਚੱਲਦੀ ਕਾਰ ਵਿਚ ਉਸ ਨਾਲ ਕੁੱਟਮਾਰ ਕੀਤੀ, ਅਤੇ ਉਸਨੂੰ ਫੇਜ਼ 11 ਅਤੇ ਟ੍ਰਿਬਿਊਨ ਚੌਕ ਨੇੜੇ ਇਕ ਜੰਗਲੀ ਖੇਤਰ ਵਿਚ ਲੈ ਗਏ।

ਪੀੜਤ ਨੇ ਕਿਹਾ ਕਿ ਦੋਸ਼ੀ ਉਸਦੇ ਭਰਾ ਦਾ ਨਾਮ ਲੈ ਰਹੇ ਸਨ ਅਤੇ ਉਸ ਨਾਲ ਜਬਰ-ਜ਼ਿਨਾਹ ਕਰ ਰਹੇ ਸਨ। ਜਬਰ-ਜ਼ਿਨਾਹ ਤੋਂ ਬਾਅਦ, ਦੋਸ਼ੀਆਂ ਨੇ ਉਸਨੂੰ ਉਸੇ ਥਾਂ 'ਤੇ ਵਾਪਸ ਛੱਡ ਦਿੱਤਾ ਜਿੱਥੋਂ ਉਨ੍ਹਾਂ ਨੇ ਉਸਨੂੰ ਚੁੱਕਿਆ ਸੀ। ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਅਣਪਛਾਤੇ ਕਾਰ ਚਾਲਕਾਂ ਖਿਲਾਫ਼ ਬੀਐੱਨਐੱਸ ਦੀ ਧਾਰਾ 64, 3/5, ਅਤੇ ਪੋਕਸੋ ਐਕਟ ਦੀ ਧਾਰਾ 6 ਤਹਿਤ ਮਾਮਲਾ ਦਰਜ ਕਰ ਲਿਆ ਹੈ।