CM ਮਾਨ ਨੇ ਚੰਡੀਗੜ੍ਹ ਬਲਾਸਟ ਮਾਮਲੇ ''ਚ ਕਿਹਾ- “ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਇਸਦਾ ਆਪਣਾ ਇੱਕ ਪ੍ਰਸ਼ਾਸਕ ਹੈ”

CM ਮਾਨ ਨੇ ਚੰਡੀਗੜ੍ਹ ਬਲਾਸਟ ਮਾਮਲੇ ''ਚ ਕਿਹਾ- “ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਇਸਦਾ ਆਪਣਾ ਇੱਕ ਪ੍ਰਸ਼ਾਸਕ ਹੈ”

ਅੱਜ ਸੰਗਰੂਰ ਦੇ ਪਿੰਡ ਚੀਮਾ ਵਿਖੇ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਬੀਤੇ ਦਿਨ ਚੰਡੀਗੜ੍ਹ ਵਿੱਚ ਭਾਜਪਾ ਦੇ ਦਫਤਰ ਬਾਹਰ ਹੋਏ ਧਮਾਕੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਤੇ ਇਸਦਾ ਆਪਣਾ ਇਕ ਪ੍ਰਸ਼ਾਸਕ ਹੈ। ਚੰਡੀਗੜ੍ਹ ਵਿਚ ਗਵਰਨਰ ਦਾ ਪ੍ਰਸ਼ਾਸਨ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਭਾਜਪਾ ਕਹਿੰਦੀ ਸੀ ਕਿ ਚੰਡੀਗੜ੍ਹ ਵਿੱਚ ਦਖਲ ਨਾ ਦੇਵੋ। ਚੰਡੀਗੜ੍ਹ ਵਿੱਚ ਸੁਰੱਖਿਆ ਦੀ ਜ਼ਿੰਮੇਵਾਰੀ ਕੇਂਦਰ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਹਿੰਦੇ ਹਾਂ ਕੇ ਚੰਡੀਗੜ੍ਹ ਸਾਡਾ ਹੈ ਤਾਂ ਇਹ ਕਹਿੰਦੇ ਨੇ ਕੇ ਨਹੀਂ ਚੰਡੀਗੜ੍ਹ ਸਾਡਾ ਹੈ, ਸਾਨੂੰ ਦੇ ਦਿਓ।

CM ਭਗਵੰਤ ਮਾਨ ਨੇ ਭਾਜਪਾ ਉਤੇ ਤੰਜ ਕਸਦਿਆਂ ਕਿਹਾ ਕਿ ਜੇਕਰ ਪੰਜਾਬ ਵਿਚ ਗਲਤ ਹੁੰਦਾ ਹੈ ਤਾਂ ਭਗਵੰਤ ਮਾਨ ਜ਼ਿੰਮੇਵਾਰ। ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਕਰਾਂ ਤਾਂ ਮੈਂ ਗੱਦਾਰ। ਭਾਜਪਾ ਨੂੰ ਆਪਣੀ ਜ਼ਿੰਮੇਵਾਰੀ ਵੀ ਸੰਭਾਲਣੀ ਚਾਹੀਦੀ ਹੈ।