ਚੰਡੀਗੜ੍ਹ ਨਗਰ ਨਿਗਮ ’ਚ CBI ਦੀ ਵੱਡੀ ਕਾਰਵਾਈ, 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਸੈਨੇਟਰੀ ਇੰਸਪੈਕਟਰ ਕਾਬੂ

ਚੰਡੀਗੜ੍ਹ ਨਗਰ ਨਿਗਮ ’ਚ CBI ਦੀ ਵੱਡੀ ਕਾਰਵਾਈ, 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਸੈਨੇਟਰੀ ਇੰਸਪੈਕਟਰ ਕਾਬੂ

ਚੰਡੀਗੜ੍ਹ ਨਗਰ ਨਿਗਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। CBI ਇਕ ਵਾਰ ਫਿਰ ਤੋਂ ਐਕਸ਼ਨ ਵਿਚ ਨਜ਼ਰ ਆ ਰਹੀ ਹੈ। ਸੀਬੀਆਈ ਵੱਲੋਂ ਇਕ ਸੈਨੇਟਰੀ ਇੰਸਪੈਕਟਰ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਇਹ ਕਾਰਵਾਈ ਭ੍ਰਿਸ਼ਟਾਚਾਰ ਮਾਮਲੇ ਵਿਚ ਕੀਤੀ ਗਈ ਹੈ।

ਦੱਸ ਦੇਈਏ ਕਿ ਉਸ ‘ਤੇ 14 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ। 5 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਸੈਨੇਟਰੀ ਇੰਸਪੈਕਟਰ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ FIR ਦੀ ਕਾਪੀ ਵੀ ਸਾਹਮਣੇ ਆਈ ਹੈ। ਇਕ ਠੇਕੇਦਾਰ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਮਗਰੋਂ ਟਰੈਪ ਲਗਾ ਕੇ ਸੈਨੇਟਰੀ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇੰਸਪੈਕਟਰ ਦੀ ਪਛਾਣ ਸ਼ਕਤੀ ਕੁਮਾਰ ਵਜੋਂ ਹੋਈ ਹੈ। FIR ਕਾਪੀ ਵਿਚ 14 ਲੱਖ ਰੁਪਏ ਮੰਗਣ ਦੇ ਇਲਜਾਮ ਹਨ।

ਜ਼ਿਕਰਯੋਗ ਹੈ ਕਿ ਸ਼ਕਤੀ ਸ਼ਰਮਾ ਨੇ ਠੇਕੇਦਾਰ ਤੋਂ ਬਿੱਲਾਂ ਦੀ ਮਨਜ਼ੂਰੀ ਦੇ ਸਬੰਧ ‘ਚ 14 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਤੇ ਠੇਕੇਦਾਰ ਡੰਪਿੰਗ ਗਰਾਊਂਡ ’ਚ ਜੇਸੀਬੀ ਮਸ਼ੀਨਾਂ ਰਾਹੀਂ ਕੂੜਾ ਚੁੱਕਣ ਦਾ ਕੰਮ ਕਰਦਾ ਹੈ। ਠੇਕੇਦਾਰ ਵੱਲੋਂ ਮਿਲੀ ਸ਼ਿਕਾਇਤ ਮਗਰੋਂ CBI ਨੇ ਸੈਨੇਟਰੀ ਇੰਸਪੈਕਟਰ ਨੂੰ ਕਾਬੂ ਕੀਤਾ । ਠੇਕੇਦਾਰ ਨੂੰ 1 ਲੱਖ ਰੁਪਏ ਦੇਣ ਨੂੰ ਕਿਹਾ ਸੀ। ਹਰ ਮਹੀਨੇ 10 ਲੱਖ ਦਾ ਬਿੱਲ ਬਣਦਾ ਹੈ ਤੇ 1 ਲੱਖ ਦੀ ਰਿਸ਼ਵਤ ਮੰਗੀ ਜਾ ਰਹੀ ਸੀ। ਨਗਰ ਨਿਗਮ ਨੇ ਇਕ ਦਰਜਨ ਤੋਂ ਵੱਧ ਜੇਸੀਬੀ ਮਸ਼ੀਨਾਂ ਕੂੜਾ ਚੁੱਕਣ ਲਈ ਲਗਾਈਆਂ ਗਈਆਂ ਸਨ। ਸੀਬੀਆਈ ਨੂੰ ਰਿਸ਼ਵਤ ਦੇ ਇਸ ਕਥਿਤ ਖੇਡ ਵਿਚ ਕਈ ਵੱਡੇ ਅਧਿਕਾਰੀਆਂ ਦੀ ਸ਼ਮੂਲੀਅਤ ਦਾ ਵੀ ਖਦਸ਼ਾ ਹੈ। ਸੀਬੀਆਈ ਸੂਤਰਾਂ ਮੁਤਾਬਕ ਸੈਨੇਟਰੀ ਵਿੰਗ ਦੇ ਨਾਲ-ਨਾਲ Moh ਤੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ।