ਚਰਨਜੀਤ ਚੰਨੀ ਦਾ ਤਰਖਾਣਮਾਜਰਾ-ਢਿੱਲੋਂ ਵਿਵਾਦ ''ਤੇ ਵੱਡਾ ਬਿਆਨ,"ਜੇ ਇੰਨੀ ਹੀ ਗੱਲ ਸੀ ਤਾਂ ਤੂੰ ਵੀ..."

ਚਰਨਜੀਤ ਚੰਨੀ ਦਾ ਤਰਖਾਣਮਾਜਰਾ-ਢਿੱਲੋਂ ਵਿਵਾਦ ''ਤੇ ਵੱਡਾ ਬਿਆਨ,

ਕਾਂਗਰਸੀ ਆਗੂ ਬਰਿੰਦਰ ਢਿੱਲੋਂ ਅਤੇ ਦਲਿਤ ਆਗੂ ਰਣਜੀਤ ਸਿੰਘ ਤਰਖਾਣਮਾਜਰਾ ਵਿਚਾਲੇ ਵਿਵਾਦ ਨੂੰ ਲੈ ਕੇ ਇਸ ਸਮੇਂ ਪੰਜਾਬ ਦਾ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਸਿੰਘ ਚੰਨੀ ਦੀ ਵੀ ਐਂਟਰੀ ਹੋ ਗਈ ਹੈ। ਚੰਨੀ ਨੇ ਵੱਡਾ ਬਿਆਨ ਦਿੰਦਿਆਂ ਇਸ ਮਾਮਲੇ ਬਾਰੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਚੰਨੀ ਨੇ ਤਰਖਾਣਮਾਜਰਾ ਦਾ ਪੱਖ ਲੈਂਦਿਆਂ ਕਿਹਾ ਹੈ ਕਿ ਕਾਂਗਰਸ ਦੇ ਇਕ ਆਗੂ ਨੇ ਦੂਜੇ ਆਗੂ 'ਤੇ ਜਾਤੀਸੂਚਕ ਸ਼ਬਦ ਕਹਿਣ 'ਤੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਇੰਨੀ ਹੀ ਗੱਲ ਸੀ ਤਾਂ ਤਰਖਾਣਮਾਜਰਾ ਵੀ ਢਿੱਲੋਂ ਦੇ 2 ਥੱਪੜ ਮਾਰ ਦਿੰਦਾ। ਅਸੀਂ ਇੰਨੇ ਕਮਜ਼ੋਰ ਥੋੜ੍ਹੇ ਹਾਂ ਕਿ ਰੋਈ ਹੀ ਜਾਈਏ।

ਉਨ੍ਹਾਂ ਕਿਹਾ ਕਿ ਮੈਂ ਅੱਜ ਵੀ ਤਰਖਾਣਮਾਜਰਾ ਦੇ ਨਾਲ ਹੈ ਅਤੇ ਅਸੀਂ ਪ੍ਰਧਾਨ ਨਾਲ ਮਿਲ ਕੇ ਇਨ੍ਹਾਂ ਦੋਹਾਂ ਦਾ ਮਸਲਾ ਸੁਲਝਾਵਾਂਗੇ। ਚਰਨਜੀਤ ਸਿੰਘ ਚੰਨੀ ਨੇ ਵਿਰੋਧੀਆਂ 'ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ 2 ਬੰਦਿਆਂ ਦੀ ਆਪਸੀ ਲੜਾਈ ਹੈ ਅਤੇ ਦੂਜੀਆਂ ਪਾਰਟੀਆਂ ਜਾਣ-ਬੁੱਝ ਕੇ ਇਸ ਨੂੰ ਮੁੱਦਾ ਬਣਾ ਰਹੀਆਂ ਹਨ।

ਦੱਸਣਯੋਗ ਹੈ ਕਿ ਬਰਿੰਦਰ ਢਿੱਲੋਂ 'ਤੇ ਕਾਂਗਰਸ ਭਵਨ 'ਚ ਰਣਜੀਤ ਸਿੰਘ ਤਰਖਾਣਾਜਰਾ ਨਾਲ ਗਾਲੀ-ਗਲੌਚ ਕਰਨ ਅਤੇ ਜਾਤੀਸੂਚਕ ਸ਼ਬਦ ਕਹਿਣ ਦੇ ਦੋਸ਼ ਲੱਗੇ ਹਨ, ਜਦੋਂ ਕਿ ਬਰਿੰਦਰ ਢਿੱਲੋਂ ਨੇ ਇਨ੍ਹਾ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਜੇਕਰ ਉਨ੍ਹਾਂ ਨੇ ਇਕ ਵੀ ਜਾਤੀਸੂਚਕ ਸ਼ਬਦ ਵਰਤਿਆ ਹੋਵੇ ਤਾਂ ਰੱਬ ਉਨ੍ਹਾਂ ਨੂੰ ਕਦੇ ਮੁਆਫ਼ ਨਾ ਕਰੇ। ਢਿੱਲੋਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਜਾਤ-ਬਰਾਦਰੀ 'ਚ ਵੰਡ ਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕੀਤਾ ਜਾ ਰਹੀ ਹੈ।