ਵੱਡੀ ਖ਼ਬਰ: ਕੁਲਗਾਮ ''ਚ CRPF ਕੈਂਪ ''ਤੇ ਅੱਤਵਾਦੀਆਂ ਵੱਲੋਂ ਹਮਲਾ

ਵੱਡੀ ਖ਼ਬਰ: ਕੁਲਗਾਮ ''ਚ CRPF ਕੈਂਪ ''ਤੇ ਅੱਤਵਾਦੀਆਂ ਵੱਲੋਂ ਹਮਲਾ

ਜੰਮੂ ਕਸ਼ਮੀਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਕੁਲਗਾਮ ਜ਼ਿਲ੍ਹੇ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਕੈਂਪ 'ਤੇ ਅੱਤਵਾਦੀ ਹਮਲਾ ਹੋ ਗਿਆ ਹੈ। ਇਸ ਹਮਲੇ 'ਚ ਸੀਆਰਪੀਐੱਫ ਦੇ 3 ਜਵਾਨ ਜ਼ਖ਼ਮੀ ਹੋ ਗਏ। ਇਹ ਹਮਲਾ ਮੀਰ ਬਾਜ਼ਾਰ ਕੋਲ ਸਥਿਤ ਕੈਂਪ 'ਚ ਹੋਇਆ। 

ਜ਼ਖਮੀ ਜਵਾਨਾਂ ਨੂੰ ਅਨੰਤਨਾਗ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀ ਜਵਾਨਾਂ ਦੀ ਪਛਾਣ ਹੈੱਡ ਕਾਂਸਟੇਬਲ ਸੋਮਵੀਰ ਸਿੰਘ ਅਤੇ ਕਾਂਸਟੇਬਲ ਸੰਤੋਸ਼ ਚੰਦਰੂ ਅਤੇ ਰਾਕੇਸ਼ ਦਾਸ ਵਜੋਂ ਹੋਈ ਹੈ। ਤਿੰਨੋਂ ਸੀਆਰਪੀਐੱਫ ਦੀ 46ਵੀਂ ਬਟਾਲੀਅਨ 'ਚ ਤਾਇਨਾਤ ਸਨ। ਇਕ ਜਵਾਨ ਦੇ ਪੈਰ, ਦੂਜੇ ਦੇ ਹੱਥ ਅਤੇ ਤੀਜੇ ਦੀ ਪਿੱਠ 'ਚ ਗੋਲੀ ਲੱਗੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਅਤੇ ਹਮਲਾਵਰਾਂ ਦੀ ਭਾਲ ਲਈ ਵੱਡੇ ਪੈਮਾਨੇ 'ਤੇ ਮੁਹਿੰਮ ਚਲਾਈ ਜਾ ਰਹੀ ਹੈ।