CJP ਨੇ ਕੀਤਾ ਦੇਸ਼-ਪੱਧਰੀ ਪ੍ਰਦਰਸ਼ਨ ਦਾ ਐਲਾਨ, ਭਲਕੇ ਗੂੰਜੇਗਾ ‘One Day. One Demand’

CJP ਨੇ ਕੀਤਾ ਦੇਸ਼-ਪੱਧਰੀ ਪ੍ਰਦਰਸ਼ਨ ਦਾ ਐਲਾਨ, ਭਲਕੇ ਗੂੰਜੇਗਾ ‘One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਜਾ ਰਹੀ ਹੈ। ਪਾਰਟੀ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਜਾਰੀ ਕੀਤੇ ਗਏ ਇੱਕ ਪੋਸਟਰ ਮੁਤਾਬਕ ਇਸ ਨੇ ਸ਼ੁੱਕਰਵਾਰ (24 ਜੁਲਾਈ) ਨੂੰ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ।

ਪਾਰਟੀ ਨੇ ਆਪਣੇ ਸੱਦੇ ਵਿੱਚ ਕਿਹਾ ਕਿ ਪ੍ਰਦਰਸ਼ਨਾਂ ਦਾ ਉਦੇਸ਼ ਦੇਸ਼ ਭਰ ਵਿੱਚ ਪੁਲਿਸ ਦੀ ਬੇਰਹਿਮੀ ਦੇ ਪੀੜਤਾਂ ਨਾਲ ਏਕਤਾ ਦਿਖਾਉਣਾ ਹੈ। ਪੋਸਟਰ, ਜਿਸ ਵਿੱਚ “Every District. One Day. One Demand” ਦਾ ਨਾਅਰਾ ਦਿੰਦੇ ਹੋਏ ਵਿਦਿਆਰਥੀ ਸੰਗਠਨਾਂ ਅਤੇ ਹੋਰ ਸੰਗਠਨਾਂ ਨੂੰ ਮਿਲ ਕੇ ਪ੍ਰਦਰਸ਼ਨ ਆਯੋਜਿਤ ਕਰਨ ਦੀ ਅਪੀਲ ਕੀਤੀ ਗਈ ਹੈ।

Image

CJP ਪੋਸਟਰ ਮੁਤਾਬਕ ਪ੍ਰਦਰਸ਼ਨ ਦੌਰਨ ਪ੍ਰਬੰਧਕਾਂ ਨੂੰ ਸੰਬੰਧਤ ਪ੍ਰਸ਼ਾਸਨ ਤੋਂ ਜ਼ਰੂਰੀ ਇਜਾਜ਼ਤ ਅਤੇ ਲਾਜਿਸਟਿਕਸ ਲਈ ਤਾਲਮੇਲ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਪ੍ਰਦਰਸ਼ਨ ਵਾਲੀ ਥਾਂ ‘ਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਪੜ੍ਹ ਕੇ ਸੁਣਾਉਣ ਅਤੇ ਪੁਲਿਸ ਦੀ ਬੇਰਹਿਮੀ ਦੇ ਪੀੜਤਾਂ ਪ੍ਰਤੀ ਇਕਜੁਟਤਾ ਜਤਾਉਣ ਦੀ ਅਪੀਲ ਕੀਤੀ ਗਈ ਹੈ।

ਕਾਕਰੋਚ ਜਨਤਾ ਪਾਰਟੀ ਨੇ ਵਿਰੋਧ ਪ੍ਰਦਰਸ਼ਨ ਲਈ ਇੱਕ ਵਿਸਤ੍ਰਿਤ SOP, ਹੋਰ ਜ਼ਰੂਰੀ ਸਮੱਗਰੀ ਅਤੇ ਇੱਕ ਡਰਾਫਟ ਮੈਮੋਰੰਡਮ ਉਪਲਬਧ ਕਰਾਉਣ ਦੀ ਵੀ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ‘ਤੇ ਜਾਰੀ ਇਸ ਅਪੀਲ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਣ ਦੀ ਉਮੀਦ ਹੈ।

ਦੱਸ ਦੇਈਏ ਕਿ ਕਾਕਰੋਚ ਜਨਤਾ ਪਾਰਟੀ ਦਿੱਲੀ ਦੇ ਜੰਤਰ-ਮੰਤਰ ‘ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਉੱਥੇ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਇਕੱਠੇ ਹੋਏ ਹਨ। ਸੋਸ਼ਲ ਵਰਕਰ ਸੋਨਮ ਵਾਂਗਚੁਕ 26 ਦਿਨਾਂ ਤੋਂ CJP ਵੱਲੋਂ ਭੁੱਖ ਹੜਤਾਲ ‘ਤੇ ਹਨ ਅਤੇ ਇਸ ਸਮੇਂ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਹੈ।

ਇਸ ਦੌਰਾਨ, CJP ਦੇ ਪ੍ਰਤੀਨਿਧੀਆਂ ਨੇ ਵੀ NEET ਵਿਦਿਆਰਥੀਆਂ ਦੇ ਮੁੱਦੇ ‘ਤੇ ਸਰਕਾਰ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਹਨ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਸਭ ਤੋਂ ਪ੍ਰਮੁੱਖ ਮੰਗ ਹੈ। CJP ਦੀਆਂ ਮੰਗਾਂ ‘ਤੇ ਸਰਕਾਰ ਵੱਲੋਂ ਅਜੇ ਤੱਕ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਵਿਰੋਧੀ ਪਾਰਟੀਆਂ, ਕਲਾਕਾਰਾਂ ਤੇ ਹੋਰ ਸਮਾਜਿਕ ਸੰਗਠਨਾਂ ਦਾ ਵੀ ਸਮਰਥਨ ਮਿਲ ਰਿਹਾ ਹੈ।