CM ਮਾਨ ਹੜਤਾਲੀ ਤਹਿਸੀਲਾ ਦਾਰਾਂ ਬਾਰੇ ਬੋਲੇ , ''''ਇਹ ਰੱਬ ਬਣ ਕੇ ਬੈਠ ਗਏ, ਰੋਜ਼ ਹੀ ਹੜਤਾਲ ਕਰਨ ਬੈਠ ਜਾਂਦੇ''''

CM ਮਾਨ ਹੜਤਾਲੀ ਤਹਿਸੀਲਾ ਦਾਰਾਂ ਬਾਰੇ ਬੋਲੇ , ''''ਇਹ ਰੱਬ ਬਣ ਕੇ ਬੈਠ ਗਏ, ਰੋਜ਼ ਹੀ ਹੜਤਾਲ ਕਰਨ ਬੈਠ ਜਾਂਦੇ''''

ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ 'ਚ ਪੰਜਾਬ ਭਰ 'ਚ ਤਹਿਸੀਲਦਾਰ ਜਨਤਕ ਛੁੱਟੀ 'ਤੇ ਚਲੇ ਗਏ ਹਨ। ਉਨ੍ਹਾਂ ਨੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹੁਣ ਸੀਐਮ ਭਗਵੰਤ ਮਾਨ ਵੀ ਇਸ ਮਾਮਲੇ ਵਿੱਚ ਹਰਕਤ ਵਿੱਚ ਆ ਗਏ ਹਨ।

ਸੀਐਮ ਭਗਵੰਤ ਮਾਨ ਨੇ ਤਹਿਸੀਲਦਾਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੰਮ ’ਤੇ ਪਰਤਣਾ ਹੈ ਤਾਂ ਪਰਤੋ ਨਹੀਂ ਤਾਂ ਜਾਓ। ਉਨ੍ਹਾਂ ਕਿਹਾ ਕਿ ਹੜਤਾਲੀ ਤਹਿਸੀਲਦਾਰ ਆਪਣੇ ਭ੍ਰਿਸ਼ਟਸਾਥੀਆਂ ਲਈ ਹੜਤਾਲ ਕਰ ਰਹੇ ਹਨ। ਇਹ ਸਰਕਾਰ ਨੂੰ ਬਲੈਕਮੇਲ ਨਹੀਂ ਕਰ ਸਕਦੇ। 'ਆਪ' ਸਰਕਾਰ ਨੇ ਨਾ ਪੈਸਾ ਖਾਧਾ, ਨਾ ਹੀ ਖਾਣ ਦੇਵਾਂਗੇ।  

ਸੀਐਮ ਮਾਨ ਨੇ ਕਿਹਾ ਕਿ ਤਹਿਸੀਲਦਾਰਾਂ ਨੇ ਲੋਕ ਦੁਖੀ ਕੀਤੇ ਹੋਏ।  ਰੋਜ਼ ਹੀ ਹੜਤਾਲ ਕਰਨ ਬੈਠ ਜਾਂਦੇ ਹਨ। ਇਹ ਰੱਬ ਬਣ ਕੇ ਬੈਠ ਗਏ ਹਨ। ਇਨ੍ਹਾਂ ਨਾਲ ਕੋਈ ਨਰਮਾਈ ਨਹੀਂ ਵਰਤੀ ਜਾਵੇਗੀ। ਇਨ੍ਹਾਂ ਨੂੰ ਜਾਣ ਦਿਓ ਸਮੂਹਿਕ ਛੁੱਟੀ ਤੇ ਅਸੀਂ ਬੰਦੇ ਹੋਰ ਰੱਖ ਲਵਾਂਗੇ ਪਰ ਅਸੀਂ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦੇਵਾਂਗੇ।