CM Mann ਨੇ ਦੇਖੀ ਗਿੱਪੀ ਗਰੇਵਾਲ ਦੀ ਫਿਲਮ ''ਕੈਰੀ ਆਨ ਜੱਟਾ 3,ਪਤਨੀ ਗੁਰਪ੍ਰੀਤ ਕੌਰ ਵੀ ਆਈ ਨਜ਼ਰ

CM Mann ਨੇ ਦੇਖੀ ਗਿੱਪੀ ਗਰੇਵਾਲ ਦੀ ਫਿਲਮ ''ਕੈਰੀ ਆਨ ਜੱਟਾ 3,ਪਤਨੀ ਗੁਰਪ੍ਰੀਤ ਕੌਰ ਵੀ ਆਈ ਨਜ਼ਰ

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਸਟਾਰਰ ਫਿਲਮ ਕੈਰੀ ਆਨ ਜੱਟਾ 3 ਅੱਜ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਲੈ ਦਰਸ਼ਕ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੇ ਹਨ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਨਵੀਂ ਪੰਜਾਬੀ ਫਿਲਮ ਕੈਰੀ ਆਨ ਜੱਟਾ-3 ਦੇਖਣ ਲਈ ਪੀਵੀਆਰ ਸਿਨੇਮਾ ਪਹੁੰਚੇ। ਉੱਥੇ ਫਿਲਮ ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਾਮੇਡੀਅਨ ਭੱਲਾ ਅਤੇ ਸਮੁੱਚੀ ਸਟਾਰ ਕਾਸਟ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

                  Image

ਇਸ ਮੌਕੇ ਭਗਵੰਤ ਮਾਨ ਫਿਲਮ ਦੇਖਣ ਲਈ ਇਕੱਲੇ ਨਹੀਂ ਆਏ। ਸਗੋਂ ਉਨ੍ਹਾਂ ਦੀ ਪਤਨੀ ਡਾ: ਗੁਰਪ੍ਰੀਤ ਕੌਰ ਅਤੇ ਕੈਬਨਿਟ ਸਾਥੀਆਂ, ਵਿਧਾਇਕਾਂ ਵੀ ਉਨ੍ਹਾਂ ਦੇ ਨਾਲ ਸਨ। ਫ਼ਿਲਮ ਦੇਖਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਿਲਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਹੁਣ ਕਲਾਕਾਰਾਂ ਨੂੰ ਫ਼ਿਲਮਾਂ ਦੀ ਸ਼ੂਟਿੰਗ ਲਈ ਵਿਦੇਸ਼ ਨਹੀਂ ਜਾਣਾ ਪਵੇਗਾ।

               Image

CM ਮਾਨ ਨੇ ਕੈਰੀ ਆਨ ਜੱਟਾ-3 ਦੇ ਹੀਰੋ ਅਤੇ ਨਿਰਮਾਤਾ ਗਿੱਪੀ ਗਰੇਵਾਲ ਨੂੰ ਕਿਹਾ ਕਿ ਕੈਰੀ ਆਨ ਜੱਟਾ-3 ਤੋਂ ਬਾਅਦ ਉਨ੍ਹਾਂ ਨੂੰ ਫੋਰ, ਫਾਈਵ, ਸਿਕਸ, ਸੈਵਨ ਦੇ ਸਾਰੇ ਵਰਜਨ ਲਈ ਲੰਡਨ ਜਾਂ ਕੈਨੇਡਾ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਸ਼ੂਟਿੰਗ ਲਈ ਸਾਰਾ ਬੁਨਿਆਦੀ ਢਾਂਚਾ ਪੰਜਾਬ ਵਿੱਚ ਹੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੇ ਕੈਨੇਡਾ ਦਾ ਲੰਡਨ ਅਤੇ ਵੈਨਕੂਵਰ ਹੀ ਬਣੇਗਾ।