- Updated: June 29, 2023 11:21 AM
ਦੇਸ਼ ਭਰ ਵਿਚ ਅੱਜ ਈਦ-ਉੱਲ-ਅਜ਼ਹਾ ਦਾ ਤਿਉਹਾਰ ਸ਼ਰਧਾ ਭਾਵ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਜਲੰਧਰ ਵਿਚ ਵੀ ਈਦ-ਉੱਲ-ਅਜ਼ਹਾ ਦਾ ਤਿਉਹਾਰ ਦਾ ਬੜੀ ਸ਼ਰਧਾ ਨਾਲ ਮਨਾਇਆ ਗਿਆ। ਈਦ ਦੇ ਪਵਿੱਤਰ ਦਿਹਾੜੇ 'ਤੇ ਜਲੰਧਰ ਵੈਸਟ ਹਲਕੇ ਤੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਵੀ ਈਦ ਦੀਆਂ ਮੁਬਾਰਕਾਂ ਦਿੱਤੀਆਂ। ਇਸ ਦੌਰਾਨ ਸੁਸ਼ੀਲ ਰਿੰਕੂ ਨੇ ਵੀ ਮਸਜਿਦ ਵਿਚ ਨਮਾਜ਼ ਅਦਾ ਕਰਨ ਮੌਕੇ ਨਜ਼ਰ ਆਏ। ਇਸ ਮੌਕੇ ਇਕ-ਦੂਜੇ ਨੂੰ ਗਲੇ ਲਗਾ ਕੇ ਲੋਕ ਈਦ ਦੀ ਮੁਬਾਰਕਬਾਦ ਦਿੰਦੇ ਵਿਖਾਈ ਦਿੱਤੇ।

ਦੱਸਣਯੋਗ ਹੈ ਕਿ ਸਾਰੀਆਂ ਮਸਜਿਦਾਂ ਅਤੇ ਇਦਗਹਾਂ ਨਮਾਜ਼ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ। ਜਾਣਕਾਰੀ ਦਿੰਦੇ ਹੋਏ ਨਈਮ ਖਾਨ ਨੇ ਈਦਗਾਹ ਅਤੇ ਮਸਜਿਦਾਂ ਦੇ ਪ੍ਰਧਾਨ ਸਾਹਿਬਾਨਾਂ ਕੋਲੋ ਜਾਣਕਾਰੀ ਪ੍ਰਾਪਤ ਕਰ ਨਮਾਜ਼ ਦਾ ਟਾਈਮ ਟੇਬਲ ਜਾਰੀ ਕੀਤਾ ਗਿਆ ਹੈ। ਕਿਸ ਮਸਜਿਦ ਵਿਚ ਕਿੰਨੇ ਵਜੇ ਨਮਾਜ਼ ਅਦਾ ਕੀਤੀ ਜਾਵੇਗੀ।

ਈਦ ਦੀ ਨਮਾਜ਼ ਨੂੰ ਲੈ ਕੇ ਜ਼ਿਲ੍ਹੇ ਦੀਆਂ ਸਾਰੀਆਂ ਮਸਜਿਦਾਂ ਦੇ ਬਾਹਰ ਅਤੇ ਈਦਗਾਹ ਬਾਹਰ ਪੁਲਸ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਲਈ ਪ੍ਰਸ਼ਾਸਨ ਵੱਲੋਂ ਕੀਤੇ ਗਏ ਹਨ। ਨਮਾਜ ਪੜਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਲਈ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਪੂਰੇ ਕੀਤੇ ਗਏ ਹਨ।