15 ਅਗਸਤ ਨੂੰ ਪਟਿਆਲਾ ''ਚ CM ਮਾਨ ਲਹਿਰਾਉਣਗੇ ਤਿਰੰਗਾ,ਬਾਕੀ ਮੰਤਰੀਆਂ ਤੇ ਵਿਧਾਇਕਾਂ ਦੀ ਲਿਸਟ ਹੋਈ ਜਾਰੀ,ਜਾਣੋ ਕੌਣ-ਕਿੱਥੋਂ ਲਹਿਰਾਏਗਾ ਝੰਡਾ

15 ਅਗਸਤ ਨੂੰ ਪਟਿਆਲਾ ''ਚ CM ਮਾਨ ਲਹਿਰਾਉਣਗੇ ਤਿਰੰਗਾ,ਬਾਕੀ ਮੰਤਰੀਆਂ ਤੇ ਵਿਧਾਇਕਾਂ ਦੀ ਲਿਸਟ ਹੋਈ ਜਾਰੀ,ਜਾਣੋ ਕੌਣ-ਕਿੱਥੋਂ ਲਹਿਰਾਏਗਾ ਝੰਡਾ

ਆਜ਼ਾਦੀ ਦਿਹਾੜੇ ‘ਤੇ 15 ਅਗਸਤ ਨੂੰ ਇਸ ਵਾਰ ਵੀ ਹਰ ਸਾਲ ਵਾਂਗ ਉਤਸ਼ਾਹ, ਖੁਸ਼ੀ ਤੇ ਪੂਰੇ ਜੋਸ਼ ਨਾਲ ਮਨਾਇਆ ਜਾਵੇਗਾ। ਸੂਬੇ ਵਿੱਚ ਆਜ਼ਾਦੀ ਦਿਹਾੜੇ ਦੇ ਸਮਾਰੋਹ ਮੌਕੇ ਕੌਣ ਕਿਥੇ-ਕਿਥੇ ਕੌਮੀ ਝੰਡਾ ਲਹਿਰਾਏਗਾ, ਇਸ ਦੀ ਸੂਚੀ ਜਾਰੀ ਹੋ ਗਈ ਹੈ ਇਸ ਵਾਰ ਪੰਜਾਬ ਸਰਕਾਰ ਵੱਲੋਂ ਪਟਿਆਲਾ ਵਿੱਚ ਰਾਜ ਪੱਧਰੀ ਸੁਤੰਤਰਤਾ ਦਿਵਸ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਸੀਐਮ ਭਗਵੰਤ ਮਾਨ ਕੌਮੀ ਝੰਡਾ ਲਹਿਰਾਉਣਗੇ।

                    Image

ਪਟਿਆਲਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਹੈ। ਜਦੋਂਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਹੁਸ਼ਿਆਰਪੁਰ ਅਤੇ ਡਿਪਟੀ ਸਪੀਕਰ ਜੈਕਿਸ਼ਨ ਸਿੰਘ ਰੋਡੀ ਜਲੰਧਰ ਵਿੱਚ ਤਿਰੰਗਾ ਲਹਿਰਾਉਣਗੇ।

               Image

ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੰਮਿ੍ਤਸਰ, ਅਮਨ ਅਰੋੜਾ ਮੁਹਾਲੀ, ਮੰਤਰੀ ਡਾ: ਬਲਜੀਤ ਕੌਰ ਬਠਿੰਡਾ, ਗੁਰਮੀਤ ਸਿੰਘ ਮੀਤ ਹੇਅਰ ਸੰਗਰੂਰ, ਕੁਲਦੀਪ ਸਿੰਘ ਧਾਲੀਵਾਲ ਸ਼ਹੀਦ ਭਗਤ ਸਿੰਘ ਨਗਰ, ਡਾ: ਬਲਬੀਰ ਸਿੰਘ ਬਰਨਾਲਾ, ਬ੍ਰਹਮਸ਼ੰਕਰ ਜਿੰਮਪਾ ਫਿਰੋਜ਼ਪੁਰ, ਲਾਲਚੰਦ ਕਟਾਰੂਚੱਕ ਸਿੰਘ ਲੁਧਿਆਣਵੀ ਹਰਜੀਤ ਸਿੰਘ ਰੋਪੜ, ਲਾਲ ਚੰਦ ਕਟਾਰੂ ਸਿੰਘ ਲੁਧਿਆਣਵੀ, ਸ. ਪਠਾਨਕੋਟ, ਚੇਤਨ ਸਿੰਘ ਜੌਲੀ ਦਾਮਾਜਰਾ ਤਰਨਤਾਰਨ, ਅਨਮੋਲ ਗਗਨ ਮਾਨ ਮਾਨਸਾ, ਬਲਕਾਰ ਸਿੰਘ ਫਾਜ਼ਿਲਕਾ ਅਤੇ ਗੁਰਮੀਤ ਸਿੰਘ ਖੁੱਡੀਆਂ ਫਰੀਦਕੋਟ ਵਿਖੇ ਤਿਰੰਗਾ ਲਹਿਰਾ ਕੇ ਸਲਾਮੀ ਲੈਣਗੇ।