ਸਰਾਏ ਕਾਲੇ ਖਾਂ ਫਲਾਈਓਵਰ ਦਾ CM ਕੇਜਰੀਵਾਲ ਨੇ ਕੀਤਾ ਉਦਘਾਟਨ, ਲੰਬੇ ਜਾਮ ਤੋਂ ਮਿਲੇਗੀ ਮੁਕਤੀ। 

ਸਰਾਏ ਕਾਲੇ ਖਾਂ ਫਲਾਈਓਵਰ ਦਾ CM ਕੇਜਰੀਵਾਲ ਨੇ ਕੀਤਾ ਉਦਘਾਟਨ, ਲੰਬੇ ਜਾਮ ਤੋਂ ਮਿਲੇਗੀ ਮੁਕਤੀ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਦਿੱਲੀ ਦੇ 3 ਲੇਨ ਵਾਲੇ ਸਰਾਏ ਕਾਲੇ ਖਾਂ ਫਲਾਈਓਵਰ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਨੇ ਪ੍ਰੋਗਰਾਮ ਵਿਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ 5 ਸਾਲਾਂ 'ਚ 30 ਫਲਾਈਓਵਰ ਦੇ ਨਿਰਮਾਣ 'ਚ 557 ਕਰੋੜ ਰੁਪਏ ਬਚਾਏ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਾਪਤੀ ਦਾ ਜ਼ਿਕਰ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਕੀਤਾ ਜਾਣਾ ਚਾਹੀਦਾ ਹੈ।

ਲੋਕ ਨਿਰਮਾਣ ਵਿਭਾਗ (PWD) ਮੰਤਰੀ ਆਤਿਸ਼ੀ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਸਰਾਏ ਕਾਲੇ ਖਾਂ ਅਤੇ ਆਸ਼ਰਮ ਦਰਮਿਆਨ ਦੇ ਖੇਤਰ ਦਾ ਕਾਇਆਪਲਟ ਕਰ ਦਿੱਤਾ ਹੈ। ਪਹਿਲਾਂ ਆਸ਼ਰਮ ਜਾਣ ਦਾ ਮਤਲਬ ਲੰਬੇ ਜਾਮ 'ਚ ਫਸਣਾ ਹੁੰਦਾ ਸੀ ਪਰ ਦਿੱਲੀ-ਨੋਇਡਾ ਡਾਇਰੈਕਟ ਦਾ ਆਸ਼ਰਮ ਤੱਕ ਦਾ ਵਿਸਥਾਰ ਅਤੇ ਅੰਡਰਪਾਸ ਤੋਂ ਇਹ ਸਮੱਸਿਆ ਹੱਲ ਹੋ ਗਈ। ਇਸ ਫਲਾਈਓਵਰ ਤੋਂ ਸ਼ੁਰੂ ਹੋ ਜਾਣ ਨਾਲ ਸਰਾਏ ਕਾਲੇ ਖਾਂ ਜਾਮ ਤੋਂ ਮੁਕਤ ਹੋ ਜਾਵੇਗਾ।