ਭਲਕੇ CM ਮਾਨ ਤੇ ਸੰਜੈ ਸਿੰਘ ਅਰਵਿੰਦ ਕੇਜਰੀਵਾਲ ਨੂੂੰ ਮਿਲਣ ਤਿਹਾੜ ਜੇਲ੍ਹ ਜਾਣਗੇ

ਭਲਕੇ CM ਮਾਨ ਤੇ ਸੰਜੈ ਸਿੰਘ ਅਰਵਿੰਦ ਕੇਜਰੀਵਾਲ ਨੂੂੰ ਮਿਲਣ ਤਿਹਾੜ ਜੇਲ੍ਹ ਜਾਣਗੇ

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਲਈ ਚਿੱਠੀ ਲਿਖ ਕੇ ਸਮਾਂ ਮੰਗਿਆ ਗਿਆ ਸੀ। ਅਜਿਹੇ 'ਚ ਜੇਲ੍ਹ ਪ੍ਰਸ਼ਾਸਨ ਨੇ ਸੀ.ਐੱਮ. ਮਾਨ ਦੀ ਮੰਗ ਨੂੰ ਮੰਨ ਲਿਆ ਸੀ ਤੇ ਉਨ੍ਹਾਂ ਦਾ ਨਾਂ ਕੇਜਰੀਵਾਲ ਨਾਲ ਮਿਲਣ ਵਾਲਿਆਂ ਦੀ ਸੂਚੀ 'ਚ ਸ਼ਾਮਲ ਕਰ ਦਿੱਤਾ ਗਿਆ ਸੀ।

ਹੁਣ ਇਸ ਬਾਰੇ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ 'ਆਪ' ਆਗੂ ਸੰਜੈ ਸਿੰਘ ਭਲਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਤਿਹਾੜ ਜੇਲ੍ਹ ਜਾਣਗੇ। ਦੋਵਾਂ ਭਲਕੇ ਦੁਪਹਿਰ 1 ਵਜੇ ਦੇ ਕਰੀਬ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। 

ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ 'ਚ ਬੰਦ ਹੋਣ ਵਾਲੇ ਪਹਿਲੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਨੰਬਰ-2 ਦੇ ਜਨਰਲ ਵਾਰਡ ਨੰਬਰ-3 ਸਥਿਤ 14 ਫੁੱਟ ਲੰਬੇ 8 ਫੁੱਟ ਚੌੜੇ ਕਮਰੇ ਵਿਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਆਬਕਾਰੀ ਨੀਤੀ ਮਾਮਲੇ ਵਿਚ ਇਕ ਅਦਾਲਤ ਵਲੋਂ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜੇ ਜਾਣ ਮਗਰੋਂ ਤਿਹਾੜ ਜੇਲ੍ਹ ਲਿਆਂਦਾ ਗਿਆ ਸੀ।

ਦੱਸਣਯੋਗ ਹੈ ਕਿ ਈਡੀ ਦਾ ਦੋਸ਼ ਹੈ ਕਿ ਆਬਕਾਰੀ ਨੀਤੀ ਵਿਚ ਬਦਲਾਅ ਦੇ ਬਦਲੇ ਕੇਜਰੀਵਾਲ ਨੇ ਦੱਖਣੀ ਸਮੂਹ ਦੇ ਸ਼ਰਾਬ ਕਾਰੋਬਾਰੀਆਂ ਤੋਂ 100 ਕਰੋੜ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਉਕਤ ਰਾਸ਼ੀ ਦਾ ਇਸਤੇਮਾਲ ਗੋਆ ਅਤੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਖਰਚ ਕੀਤੀ ਗਈ ਸੀ।