ਪੰਜਾਬ ਪੁਲਿਸ ਨੂੰ CM ਮਾਨ ਵੱਲੋਂ ਸੌਗਾਤ, 16 Hi-Tech ਬਲੈਰੋ ਤੇ 56 ਮੋਟਰਸਾਈਕਲਾਂ ਨੂੰ ਦਿੱਤੀ ਹਰੀ ਝੰਡੀ

ਪੰਜਾਬ ਪੁਲਿਸ ਨੂੰ CM ਮਾਨ ਵੱਲੋਂ ਸੌਗਾਤ, 16 Hi-Tech ਬਲੈਰੋ ਤੇ 56 ਮੋਟਰਸਾਈਕਲਾਂ ਨੂੰ ਦਿੱਤੀ ਹਰੀ ਝੰਡੀ

ਪੰਜਾਬ ਪੁਲਸ ਦੇ ਮਨੁੱਖੀ ਤਸਕਰੀ ਵਿਰੋਧੀ ਯੂਨਿਟ ਨੂੰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਇੱਥੇ ਯੂਨਿਟ ਦੇ ਕਾਫ਼ਲੇ 'ਚ ਨਵੀਆਂ 16 ਮਹਿੰਦਰਾ ਬਲੈਰੋ ਗੱਡੀਆਂ ਅਤੇ 56 ਮੋਟਰਸਾਈਕਲਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਮੰਤਰੀ ਵੱਲੋਂ ਇਨ੍ਹਾਂ ਵਾਹਨਾਂ ਨੂੰ ਹਰੀ ਝੰਡੀ ਦਿਖਾਈ ਗਈ ਹੈ।

                  Image

ਮਾਨ ਨੇ ਦੱਸਿਆ ਕਿ ਇਹ ਸਾਰੇ ਵਾਹਨ 28 ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤੇ ਜਾਣਗੇ। ਹਰ ਜ਼ਿਲ੍ਹੇ ਨੂੰ 2 ਬਾਈਕ ਮਿਲਣਗੀਆਂ। ਪੰਜਾਬ ਪੁਲਿਸ ਨੂੰ ਮਿਲੇ ਵਾਹਨ ਉੱਚ ਸੁਰੱਖਿਆ ਨਾਲ ਲੈਸ ਹਨ। ਇਨ੍ਹਾਂ ਗੱਡੀਆਂ ‘ਤੇ ਦੋ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਇਕ ਬਾਹਰੋਂ ਟ੍ਰੈਫਿਕ ‘ਤੇ ਨਜ਼ਰ ਰੱਖੇਗਾ ਅਤੇ ਦੂਜਾ ਪੀੜਤ ‘ਤੇ ਨਜ਼ਰ ਰੱਖੇਗਾ।ਸਾਰੇ ਵਾਹਨ ਪਾਸਵਰਡ ਨਾਲ ਸੁਰੱਖਿਅਤ ਹਨ, ਜੇਕਰ ਕੋਈ ਇਨ੍ਹਾਂ ਵਾਹਨਾਂ ਨਾਲ ਛੇੜਛਾੜ ਕਰਦਾ ਹੈ ਤਾਂ ਕੰਟਰੋਲ ਰੂਮ ਨੂੰ ਅਲਰਟ ਸੁਨੇਹਾ ਜਾਵੇਗਾ। ਇਨ੍ਹਾਂ ਵਾਹਨਾਂ ਵਿੱਚ MMVRS (ਮੋਬਾਈਲ ਵੀਡੀਓ ਰਿਕਾਰਡਿੰਗ ਸਿਸਟਮ) ਵੀ ਫਿੱਟ ਕੀਤੇ ਗਏ ਹਨ। ਐਪ ਰਾਹੀਂ ਸਾਰੇ ਵਾਹਨਾਂ ਨੂੰ ਮੋਬਾਈਲ ‘ਤੇ ਉਨ੍ਹਾਂ ਦੀ ਲੋਕੇਸ਼ਨ ਦੇ ਨਾਲ ਦੇਖਿਆ ਜਾ ਸਕਦਾ ਹੈ।

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਵਾਰ-ਵਾਰ ਕਹਿੰਦੇ ਹਨ ਕਿ ਪੰਜਾਬ ਪੁਲਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਅਤੇ ਤਕਨਾਲੋਜੀ ਪੱਖੋਂ ਅਸੀਂ ਪੰਜਾਬ ਪੁਲਸ ਨੂੰ ਦੇਸ਼ ਦੀ ਨੰਬਰ ਵਨ ਪੁਲਸ ਬਣਾਉਣਾ ਚਾਹੁੰਦੇ ਹਾਂ। ਪੰਜਾਬ ਪੁਲਸ ਪੂਰੀ ਤਰ੍ਹਾਂ ਐਕਸ਼ਨ 'ਚ ਹੈ ਅਤੇ ਪੰਜਾਬ ਸੁਰੱਖਿਅਤ ਹੱਥਾਂ 'ਚ ਹੈ।