ਚਰਨਜੀਤ ਚੰਨੀ ਦੇ CM ਮਾਨ ਨੇ ਖੋਲ੍ਹ ਦਿੱਤੇ ਰਾਜ਼,ਮੀਡੀਆ ਅੱਗੇ ਕ੍ਰਿਕਟਰ ਬਾਰੇ ਕਰ ਦਿੱਤੇ ਵੱਡੇ ਖ਼ੁਲਾਸੇ

ਚਰਨਜੀਤ ਚੰਨੀ ਦੇ CM ਮਾਨ ਨੇ ਖੋਲ੍ਹ ਦਿੱਤੇ ਰਾਜ਼,ਮੀਡੀਆ ਅੱਗੇ ਕ੍ਰਿਕਟਰ ਬਾਰੇ ਕਰ ਦਿੱਤੇ ਵੱਡੇ ਖ਼ੁਲਾਸੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੇ ਅਲਟੀਮੇਟ ਦਾ ਸਮਾਂ ਅੱਜ ਖ਼ਤਮ ਹੋ ਗਿਆ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਕ੍ਰਿਕਟਰ ਅਤੇ ਉਸ ਦੇ ਪਿਤਾ ਨੂੰ ਜਨਤਾ ਦੇ ਸਾਹਮਣੇ ਲੈ ਆਂਦਾ। ਉਨ੍ਹਾਂ ਨੇ ਦੱਸਿਆ ਕਿ ਇਹ ਕ੍ਰਿਕਟਰ ਜਸਇੰਦਰ ਸਿੰਘ ਹੈ, ਜਿਸ ਦੀ ਕਿੰਗਜ਼ ਇਲੈਵਨ ਪੰਜਾਬ 'ਚ ਸ਼ਮੂਲੀਅਤ ਹੈ। ਉਸ ਕੋਲੋਂ ਚੰਨੀ ਦੇ ਭਾਣਜੇ ਨੇ ਨੌਕਰੀ ਬਦਲੇ 2 ਕਰੋੜ ਰੁਪਏ ਦੀ ਰਿਸ਼ਵਤ ਮੰਗੀ ਸੀ।

ਇਸ ਦੇ ਨਾਲ ਹੀ ਮੁੱਖ ਮੰਤਰੀ ਵੱਲੋਂ ਕ੍ਰਿਕਟਰ ਅਤੇ ਉਸ ਦੇ ਪਿਤਾ ਨਾਲ ਚੰਨੀ ਦੀਆਂ ਤਸਵੀਰਾਂ ਵੀ ਜਨਤਕ ਕੀਤੀਆਂ ਗਈਆਂ। ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਉੱਥੇ ਮੌਜੂਦ ਸਨ। ਜਦੋਂ ਚਰਨਜੀਤ ਚੰਨੀ ਨੇ ਆਪਣੇ ਭਾਣਜੇ ਜਸ਼ਨ ਕੋਲ ਕ੍ਰਿਕਟਰ ਅਤੇ ਉਸ ਦੇ ਪਿਤਾ ਨੂੰ ਭੇਜਿਆ ਤਾਂ ਉਸ ਨੇ ਕਿਹਾ ਕਿ 2 ਦੇ ਦਿਓ ਤਾਂ ਅਗਲੇ ਦਿਨ ਕ੍ਰਿਕਟਰ ਅਤੇ ਉਸ ਦਾ ਪਿਤਾ 2 ਲੱਖ ਲੈ ਕੇ ਪੁੱਜ ਗਏ ਤਾਂ ਉਨ੍ਹਾਂ ਨਾਲ ਗਲਤ ਵਰਤਾਓ ਕਰਦਿਆਂ ਚਰਨਜੀਤ ਚੰਨੀ ਦੇ ਭਾਣਜੇ ਨੇ ਕਿਹਾ ਸੀ ਕਿ 2 ਦਾ ਮਤਲਬ 2 ਕਰੋੜ ਹੈ।

ਉਨ੍ਹਾਂ ਨੇ ਦੱਸਿਆ ਕਿ ਚਰਨਜੀਤ ਚੰਨੀ ਨੂੰ 31 ਮਈ ਤੱਕ ਦਾ ਸਮਾਂ ਤਾਂ ਕਰਕੇ ਦਿੱਤਾ ਸੀ ਕਿ ਸ਼ਾਇਦ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ ਪਰ ਉਹ ਤਾਂ ਗੁਰਦੁਆਰਾ ਸਾਹਿਬ 'ਚ ਜਾ ਕੇ ਸਹੁੰ ਚੁੱਕੇ ਆਏ ਕਿ ਉਹ ਕਿਸੇ ਖਿਡਾਰੀ ਨੂੰ ਨਹੀਂ ਮਿਲੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਖਿਡਾਰੀ ਦੇ ਨਾਲ-ਨਾਲ ਭਵਿੱਖ 'ਚ ਪੰਜਾਬ ਲਈ ਕੰਮ ਕਰਨ ਵਾਲੇ ਹਰ ਖਿਡਾਰੀ ਨੂੰ ਨੌਕਰੀ ਮਿਲੇਗੀ।