ਆਮਿਰ ਖ਼ਾਨ ਤੇ ਕਪਿਲ ਸ਼ਰਮਾ ਪਹੁੰਚੇ ‘ਕੈਰੀ ਆਨ ਜੱਟਾ 3’ ਦੇ ਟਰੇਲਰ ਲਾਂਚ ਇਵੈਂਟ ’ਚ,ਵੇਖੋਂ ਤਸਵੀਰਾਂ

ਆਮਿਰ ਖ਼ਾਨ ਤੇ ਕਪਿਲ ਸ਼ਰਮਾ ਪਹੁੰਚੇ ‘ਕੈਰੀ ਆਨ ਜੱਟਾ 3’ ਦੇ ਟਰੇਲਰ ਲਾਂਚ ਇਵੈਂਟ ’ਚ,ਵੇਖੋਂ ਤਸਵੀਰਾਂ

ਬੀਤੇ ਦਿਨੀਂ ਚਿਰਾਂ ਤੋਂ ਉਡੀਕੀ ਜਾ ਰਹੀ ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ 3’ ਦਾ ਟਰੇਲਰ ਲਾਂਚ ਕੀਤਾ ਗਿਆ। ਇਸ ਟਰੇਲਰ ਨੂੰ ਇਕ ਇਵੈਂਟ ਰਾਹੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਮਜ਼ੇਦਾਰ ਗੱਲ ਇਹ ਹੈ ਕਿ ਇਸ ਇਵੈਂਟ ’ਚ ਮਸ਼ਹੂਰ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਤੇ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਹਾਜ਼ਰੀ ਲਗਵਾਈ।

                    Image

‘ਕੈਰੀ ਆਨ ਜੱਟਾ 3’ ਫ਼ਿਲਮ ਦੀ ਪੂਰੀ ਟੀਮ ਇਸ ਇਵੈਂਟ ’ਚ ਸ਼ਾਮਲ ਸੀ, ਜਿਨ੍ਹਾਂ ਨਾਲ ਆਮਿਰ ਖ਼ਾਨ ਤੇ ਕਪਿਲ ਸ਼ਰਮਾ ਨੇ ਸਟੇਜ ’ਤੇ ਕਾਫੀ ਮਸਤੀ ਕੀਤੀ। ਆਮਿਰ ਖ਼ਾਨ ਨੇ ਇਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ‘ਕੈਰੀ ਆਨ ਜੱਟਾ 3’ ਫ਼ਿਲਮ ਦਾ ਟਰੇਲਰ ਕਾਫੀ ਵਧੀਆ ਲੱਗਾ ਹੈ ਤੇ ਉਨ੍ਹਾਂ ਨੇ ਗਿੱਪੀ ਗਰੇਵਾਲ ਨੂੰ ਇਹ ਗੱਲ ਵੀ ਆਖੀ ਕਿ ਉਨ੍ਹਾਂ ਲਈ ਵੀ ਕੋਈ ਕਾਮੇਡੀ ਕਿਰਦਾਰ ਲਿਆਂਦਾ ਜਾਵੇ।

ਨਾਲ ਹੀ ਕਪਿਲ ਸ਼ਰਮਾ ਨੇ ਕਿਹਾ ਕਿ ਜਦੋਂ ਰਿਲੀਜ਼ ਤੋਂ ਪਹਿਲਾਂ ਉਨ੍ਹਾਂ ਨੇ ‘ਕੈਰੀ ਆਨ ਜੱਟਾ 1’ ਦੇਖੀ ਸੀ ਤਾਂ ਉਨ੍ਹਾਂ ਸਮੀਪ ਕੰਗ ਨੂੰ ਕਿਹਾ ਸੀ ਕਿ ਇਹ ਫ਼ਿਲਮ ਸੁਪਰਹਿੱਟ ਹੋਵੇਗੀ ਤੇ ਅਜਿਹਾ ਹੀ ਹੋਇਆ। ਕਪਿਲ ਨੇ ਕਿਹਾ ਕਿ ਲੋਕਾਂ ਨੂੰ ਹਸਾਉਣਾ ਬਹੁਤ ਮੁਸ਼ਕਿਲ ਹੈ ਤੇ ਗਿੱਪੀ ਗਰੇਵਾਲ ‘ਕੈਰੀ ਆਨ ਜੱਟਾ’ ਸੀਰੀਜ਼ ਰਾਹੀਂ ਅਜਿਹਾ ਲਗਾਤਾਰ ਕਰ ਰਹੇ ਹਨ।

                   Image

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਨਾਸੀਰ ਚਿਨਓਟੀ, ਹਾਰਬੀ ਸੰਘਾ, ਬੀ. ਐੱਨ. ਸ਼ਰਮਾ ਤੇ ਰੁਪਿੰਦਰ ਰੂਪੀ ਅਹਿਮ ਕਿਰਦਾਰ ਨਿਭਾਅ ਰਹੇ ਹਨ।

                   Image

ਫ਼ਿਲਮ ਨੂੰ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਨੂੰ ਸਮੀਪ ਕੰਗ ਵਲੋਂ ਡਾਇਰੈਕਟ ਕੀਤਾ ਗਿਆ ਹੈ, ਜੋ ਇਸ ਦੇ ਪਹਿਲੇ ਦੋ ਪਾਰਟਸ ਵੀ ਡਾਇਰੈਕਟ ਕਰ ਚੁੱਕੇ ਹਨ। ਇਸ ਫ਼ਿਲਮ ਦੀ ਕਹਾਣੀ ਵੈਭਵ ਸੁਮਨ ਤੇ ਸ਼ਰਿਆ ਸ੍ਰੀਵਾਸਤਵ ਨੇ ਲਿਖੀ ਹੈ, ਜਦਕਿ ਡਾਇਲਾਗਸ ਨਰੇਸ਼ ਕਥੂਰੀਆ ਦੇ ਲਿਖੇ ਹੋਏ ਹਨ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।