- Updated: April 04, 2024 07:40 PM
ਤਿਹਾੜ ਜੇਲ ਪ੍ਰਸ਼ਾਸਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਤਿਹਾੜ ਜੇਲ ਨੂੰ ਪੱਤਰ ਲਿਖ ਕੇ ਮਿਲਣ ਦੀ ਇਜਾਜ਼ਤ ਮੰਗੀ ਸੀ।
ਇਸ ’ਤੇ ਜੇਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜੰਗਲਾ ਦੇ ਤਹਿਤ ਆਮ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਦੱਸ ਦੇਈਏ ਕਿ ਕੇਜਰੀਵਾਲ ਕਥਿਤ ਸ਼ਰਾਬ ਘੁਟਾਲੇ ਵਿੱਚ ਤਿਹਾੜ ਜੇਲ ਵਿੱਚ ਨਜ਼ਰਬੰਦ ਹਨ।
ਪੰਜਾਬ ਦੇ ਮੁੱਖ ਮੰਤਰੀ ਨੂੰ ਮੁਲਾਕਾਤ ਦੀ ਇਜਾਜ਼ਤ ਦਿੰਦੇ ਹੋਏ ਜੇਲ ਪ੍ਰਸ਼ਾਸਨ ਨੇ ਕਿਹਾ ਕਿ ਉਹ ਆਮ ਮੁਲਾਕਾਤੀ ਵਾਂਗ ਕੇਜਰੀਵਾਲ ਨੂੰ ਮਿਲ ਸਕਦੇ ਹਨ। ਇਸ ਵਿਚ ਜਿਸ ਨਿਯਮ ਤਹਿਤ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸ ਨੂੰ 'ਮੁਲਕਾਤ ਜੰਗਲਾ' ਦੱਸਿਆ ਗਿਆ ਹੈ।
ਇਸ ਵਿੱਚ ਇੱਕ ਲੋਹੇ ਦੀ ਜਾਲੀ ਹੈ ਜੋ ਜੇਲ ਦੇ ਅੰਦਰ ਇੱਕ ਕਮਰੇ ਵਿੱਚ ਕੈਦੀ ਨੂੰ ਮੁਲਾਕਾਤੀ ਤੋਂ ਵੱਖ ਕਰਦੀ ਹੈ। ਇੱਕ ਮੁਲਾਕਾਤੀ ਅਤੇ ਇੱਕ ਕੈਦੀ ਜਾਲੀ ਦੇ ਵੱਖ-ਵੱਖ ਪਾਸਿਆਂ 'ਤੇ ਬੈਠ ਸਕਦੇ ਹਨ ਅਤੇ ਇਕ ਦੂਜੇ ਨਾਲ ਗੱਲ ਕਰ ਸਕਦੇ ਹਨ।