ਕੋਰੋਨਾ ਨਾਲ ਦੇਸ਼ ਵਿਚ 12 ਲੋਕਾਂ ਦੀ ਹੋਈ ਮੌਤ, ਸਰਗਰਮ ਮਾਮਲਿਆਂ ਦੀ ਗਿਣਤੀ 1081 ਹੋਈ

 ਕੋਰੋਨਾ ਨਾਲ ਦੇਸ਼ ਵਿਚ 12 ਲੋਕਾਂ ਦੀ ਹੋਈ ਮੌਤ, ਸਰਗਰਮ ਮਾਮਲਿਆਂ ਦੀ ਗਿਣਤੀ 1081 ਹੋਈ

ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 1081 ਤੱਕ ਪਹੁੰਚ ਗਈ ਹੈ। ਮੰਗਲਵਾਰ ਨੂੰ ਕਰਨਾਟਕ ਵਿੱਚ 36, ਗੁਜਰਾਤ ਵਿੱਚ 17, ਬਿਹਾਰ ਵਿੱਚ 6 ਅਤੇ ਹਰਿਆਣਾ ਵਿੱਚ 3 ਨਵੇਂ ਮਾਮਲੇ ਸਾਹਮਣੇ ਆਏ। ਗੁਜਰਾਤ ਵਿੱਚ 13 ਮਰੀਜ਼ ਠੀਕ ਹੋ ਗਏ ਹਨ। ਕੇਰਲ ਵਿੱਚ ਸਭ ਤੋਂ ਵੱਧ ਕੋਰੋਨਾ ਮਰੀਜ਼ 430 ਹਨ।

ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਵਿੱਚ ਇੱਕ 78 ਸਾਲਾ ਕੋਰੋਨਾ ਪਾਜ਼ੀਟਿਵ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹ ਸੂਬੇ ਵਿੱਚ ਕੋਵਿਡ ਕਾਰਨ ਪਹਿਲੀ ਮੌਤ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ, ਰਾਜਸਥਾਨ, ਪੱਛਮੀ ਬੰਗਾਲ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਕੁੱਲ 11 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਕੁੱਲ ਮੌਤਾਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ।

ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਡਾਇਰੈਕਟਰ ਡਾ. ਰਾਜੀਵ ਬਹਿਲ ਨੇ ਕਿਹਾ ਕਿ ਹੁਣ ਤੱਕ ਦੇਸ਼ ਵਿੱਚ 4 ਰੂਪ ਪਾਏ ਗਏ ਹਨ। ਇਹਨਾਂ ਵਿੱਚ LF.7, XFG, JN.1 ਅਤੇ NB.1.8.1 ਰੂਪ ਸ਼ਾਮਲ ਹਨ।