ਰਾਸ਼ਟਰਪਤੀ ਮੁਰਮੂ ਨੇ ਕਿਹਾ ,"ਪੂਰਾ ਦੇਸ਼ ਇੱਕ ਭਾਰਤੀ ਦੀ ਪੁਲਾੜ ਯਾਤਰਾ ''ਤੇ ਉਤਸ਼ਾਹਿਤ, ਕਰ ਰਿਹੈ ਮਾਣ ਮਹਿਸੂਸ"

ਰਾਸ਼ਟਰਪਤੀ ਮੁਰਮੂ ਨੇ ਕਿਹਾ ,

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਕਿਹਾ ਕਿ ਪੂਰਾ ਦੇਸ਼ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਐਕਸੀਓਮ-4 ਮਿਸ਼ਨ ਦੇ ਤਹਿਤ ਪੁਲਾੜ ਯਾਤਰਾ 'ਤੇ ਉਤਸ਼ਾਹਿਤ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਪੁਲਾੜ ਯਾਤਰੀਆਂ ਦੁਆਰਾ ਕੀਤੇ ਜਾਣ ਵਾਲੇ ਵਿਆਪਕ ਪ੍ਰਯੋਗ ਵਿਗਿਆਨਕ ਅਧਿਐਨ ਅਤੇ ਪੁਲਾੜ ਖੋਜ ਦੇ ਨਵੇਂ ਪਹਿਲੂ ਸਥਾਪਤ ਕਰਨਗੇ।

ਰਾਸ਼ਟਰਪਤੀ ਮੁਰਮੂ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਵਿੱਚ ਭਾਰਤ ਲਈ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਪੂਰਾ ਦੇਸ਼ ਇੱਕ ਭਾਰਤੀ ਦੀ ਪੁਲਾੜ ਯਾਤਰਾ 'ਤੇ ਉਤਸ਼ਾਹਿਤ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਉਹ ਅਤੇ ਐਕਸੀਓਮ-4 ਮਿਸ਼ਨ ਅਮਰੀਕਾ, ਪੋਲੈਂਡ ਅਤੇ ਹੰਗਰੀ ਦੇ ਉਸਦੇ ਸਾਥੀ ਪੁਲਾੜ ਯਾਤਰੀਆਂ ਨੇ ਸਾਬਤ ਕੀਤਾ ਕਿ ਦੁਨੀਆ ਸੱਚਮੁੱਚ ਇੱਕ ਪਰਿਵਾਰ ਹੈ - 'ਵਸੁਧੈਵ ਕੁਟੁੰਬਕਮ'।" ਉਹਨਾਂ ਕਿਹਾ ਕਿ ਇਸ ਮਿਸ਼ਨ ਦੀ ਸਫਲਤਾ ਲਈ ਮੇਰੀਆਂ ਸ਼ੁਭਕਾਮਨਾਵਾਂ। ਇਹ ਮਿਸ਼ਨ ਨਾਸਾ ਅਤੇ ਇਸਰੋ ਵਿਚਕਾਰ ਸਥਾਈ ਭਾਈਵਾਲੀ ਨੂੰ ਦਰਸਾਉਂਦਾ ਹੈ। ਚਾਲਕ ਦਲ ਦੁਆਰਾ ਕੀਤੇ ਜਾਣ ਵਾਲੇ ਵਿਆਪਕ ਪ੍ਰਯੋਗ ਵਿਗਿਆਨਕ ਅਧਿਐਨ ਅਤੇ ਪੁਲਾੜ ਖੋਜ ਦੇ ਨਵੇਂ ਪਹਿਲੂ ਸਥਾਪਤ ਕਰਨਗੇ।

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਨੇ ਤਿੰਨ ਹੋਰ ਪੁਲਾੜ ਯਾਤਰੀਆਂ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋ ਕੇ ਇਤਿਹਾਸ ਰਚ ਦਿੱਤਾ ਹੈ। ਚਾਰੇ ਪੁਲਾੜ ਯਾਤਰੀ ਬੁੱਧਵਾਰ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਡ੍ਰੈਗਨ ਪੁਲਾੜ ਯਾਨ ਵਿਚ ਐਕਸੀਓਮ ਸਪੇਸ ਦੇ ਇਕ ਵਪਾਰਕ ਮਿਸ਼ਨ ਦੇ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਵਾਰ ਹੋਏ। ਕਈ ਵਾਰ ਯਾਤਰਾ ਮੁਲਤਵੀ ਕਰਨ ਤੋਂ ਬਾਅਦ ਐਕਸੀਓਮ-4 ਮਿਸ਼ਨ ਨੇ ਦੁਪਹਿਰ 12:01 ਵਜੇ ਉਡਾਣ ਭਰੀ, ਜਿਸ ਦਾ ਦੁਨੀਆ ਭਰ ਦੇ ਲੋਕਾਂ ਨੇ ਸਵਾਗਤ ਕੀਤਾ। ਸ਼ੁਕਲਾ ਦੇ ਜੱਦੀ ਸ਼ਹਿਰ ਲਖਨਊ ਦੇ ਸਿਟੀ ਮੋਂਟੇਸਰੀ ਸਕੂਲ ਵਿਚ ਉਸ ਦੇ ਮਾਪਿਆ ਨੇ ਇਸ ਇਤਿਹਾਸਕ ਉਡਾਣ ਨੂੰ ਦੇਖਿਆ।