- Updated: May 28, 2024 02:38 PM
ਬਰਨਾਲਾ ਦੇ ਪਿੰਡ ਸਹਿਣਾ ਦੇ ਲੋਕਾਂ ਨੇ ਇਕੱਠੇ ਹੋਕੇ ਸਹਿਣਾ-ਚੁੰਘਾ ਰੋਡ ਤੇ ਸਥਿਤ ਗਊਆਂ ਨਾਲ ਭਰੇ ਇੱਕ ਕੈਂਟਰ ਨੂੰ ਰੋਕ ਕੇ ਰੋਸ ਸ਼ੁਰੂ ਕਰ ਦਿੱਤਾ। ਇਸ ਮੌਕੇ ’ਤੇ ਮੌਜੂਦ ਨਾਜਮ ਸਿੰਘ ਨਾਜੀ, ਗੁਰਪ੍ਰੀਤ ਸਿੰਘ ਚੁੰਘਾ, ਜਸਪਾਲ ਸਿੰਘ ਚੁੰਘਾ, ਬੀਜੇਪੀ ਸਰਕਲ ਸਹਿਣਾ ਪ੍ਰਧਾਨ ਹਰਜੀਤ ਸਿੰਘ ਪਟਵਾਰੀ ਸਮੇਤ ਹੋਰ ਵੀ ਇਕੱਠੇ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਨੂੰ ਨੇੜਲੇ ਖੇਤਾਂ ਦੇ ਕੁਝ ਵਿਅਕਤੀ ਗਊਆਂ ਫੜ ਕੇ ਲਿਜਾ ਰਹੇ ਸਨ। ਜਿਨ੍ਹਾਂ ’ਤੇ ਉਨ੍ਹਾਂ ਨੂੰ ਸ਼ੱਕ ਪੈਦਾ ਹੋਇਆ ਤਾਂ ਉਨ੍ਹਾਂ ਵਿਅਕਤੀਆਂ ’ਤੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ ਤਾਂ ਸ਼ਾਮ ਨੂੰ ਇੱਕ ਚਿੱਟੇ ਰੰਗ ਦਾ ਕੈਂਟਰ ’ਚ 14 ਗਊਵੰਸ਼ ਸਨ। ਜਿਨ੍ਹਾਂ ’ਚੋਂ 11 ਗਊਆਂ ਅਤੇ ਤਿੰਨ ਬੱਚੇ ਸਨ ਜਿਨਾਂ ਨੂੰ ਕੈਂਟਰ ’ਚ ਵਾੜ ਕੇ ਉਪਰੋਂ ਤਰਪਾਲ ਨਾਲ ਢੱਕ ਦਿੱਤਾ। ਇਸ ਤੋਂ ਬਾਅਦ ਨੇੜਲੇ ਖੇਤਾਂ ਦੇ ਲੋਕਾਂ ਨੇ ਹੋਰ ਵੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਵੱਡੇ ਪੱਧਰ ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਕੈਂਟਰ ਨੂੰ ਰੋਕ ਕੇ ਉਸਦੀ ਪੜਤਾਲ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਕੈਂਟਰ ਚਾਲਕ ਨੇ ਦੱਸਿਆ ਕਿ ਇਹ ਗਊਆਂ ਨੂੰ ਉਹ ਮਹਾਰਾਸ਼ਟਰ ਦੇ ਇੱਕ ਸ਼ੇਖ ਕੋਲ ਲਿਜਾ ਰਹੇ ਹਨ। ਜਿਸ ਲਈ ਉਹਨਾਂ ਨੂੰ ਬਤੌਰ ਕਿਰਾਇਆ 90 ਹਜ਼ਾਰ ਰੁਪਏ ਤੈਅ ਹੋਇਆ ਸੀ। ਉਹ ਆਪਣੇ ਸਾਥੀ ਨਾਲ ਜਾਣ ਲੱਗੇ ਤਾਂ ਲੋਕਾਂ ਨੇ ਉਸ ਨੂੰ ਰਸਤੇ ’ਚ ਰੋਕ ਲਿਆ।

ਇਸ ਮੌਕੇ ਰੋਸ ਪ੍ਰਗਟ ਕਰਦੇ ਹੋਏ ਹਰਜੀਤ ਸਿੰਘ, ਨਾਜਮ ਸਿੰਘ, ਗੁਰਪ੍ਰੀਤ ਸਿੰਘ, ਜਸਪਾਲ ਸਿੰਘ ਸੁਮੀਤ ਪਿੰਡ ਦੇ ਹੋਰ ਵੀ ਲੋਕਾਂ ਨੇ ਪਿੰਡ ਦੇ ਹੀ ਇੱਕ ਵਿਅਕਤੀ ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਪਿੰਡ ’ਚੋ ਗਊਵੰਸ਼ ਨੂੰ ਬਾਹਰ ਕੱਟਣ ਲਈ ਲਿਜਾਇਆ ਜਾ ਰਿਹਾ ਸੀ। ਹੁਣ ਉਪਰੰਤ ਇਸ ਗਊ ਵੰਸ਼ ਨਾਲ ਭਰੇ ਕੈਂਟਰ ਨੂੰ ਰੋਕਿਆ ਗਿਆ ਹੈ।
ਇਹ ਦੀ ਸੂਚਨਾ ਸਹਿਣਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਨੇ ਮੌਕੇ ’ਤੇ ਪਹੁੰਚ ਗਏ ਗੂਊ ਵੰਸ਼ ਨਾਲ ਭਰੇ ਹੋਏ ਕੈਂਟਰ ਚਾਲਕ ਨੂੰ ਆਪਣੇ ਨਾਲ ਪੁਲਿਸ ਸਟੇਸ਼ਨ ਲੈ ਗਏ। ਇਸ ਮੌਕੇ ਰੋਸ ਪ੍ਰਗਟ ਕਰਦੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਸ਼ਰੇਆਮ ਗਊਵੰਸ਼ ਨੂੰ ਕੱਟਣ ਵਾਸਤੇ ਲਿਜਾਣ ਵਾਲੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਮਾਮਲਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।