- Updated: June 19, 2026 07:10 PM
ਬੁਢਲਾਡਾ ਦੇ ਪਿੰਡ ਦਰਿਆਪੁਰ ਵਿਚ ਹੋਏ ਨੌਜਵਾਨ ਰਾਜਦੀਪ ਦੇ ਬੇਰਹਿਮ ਕਤਲ ਮਾਮਲੇ ਵਿਚ ਮਾਨਸਾ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। 3 ਨੌਜਵਾਨਾਂ ਨੂੰ ਨਾਮਜ਼ਦ ਕੀਤਾ ਸੀ ਤੇ 2 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਤੀਜੇ ਮੁਲਜ਼ਮ ਦੀ ਭਾਲ ਜਾਰੀ ਹੈ।
ਮਾਨਸਾ ਦੇ ਐੱਸਐੱਸਪੀ ਨੇ ਦੱਸਿਆ ਕਿ ਮ੍ਰਿਤਕ ਰਾਜਦੀਪ ਬੁਢਲਾਡਾ ਦੀ ਸਬਜ਼ੀ ਮੰਡੀ ਵਿਚ ਮੁਨਸ਼ੀ ਵਜੋਂ ਕੰਮ ਕਰਦਾ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਰਾਜਦੀਪ ਦੀ ਭਾਬੀ ਨਾਲ ਇਕ ਨੌਜਵਾਨ ਦੇ ਕਥਿਤ ਤੌਰ ਨਾਲ ਨਾਜਾਇਜ਼ ਸਬੰਧ ਸੀ ਜਿਸ ਦਾ ਰਾਜਦੀਪ ਵਿਰੋਧ ਕਰਦਾ ਸੀ ਜਿਸ ਕਰਕੇ ਦੋਵੇਂ ਧਿਰਾਂ ਵਿਚਾਲੇ ਰੰਜਿਸ਼ ਵਧਦੀ ਗਈ ਤੇ ਆਖਿਰਕਾਰ ਇਸ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ। ਮੁਲਜ਼ਮਾਂ ਨੇ ਸਾਜਿਸ਼ ਰਚ ਕੇ ਰਾਜਦੀਪ ਦਾ ਕਤਲ ਕਰ ਦਿੱਤਾ।
ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਰਿਮਾਂਡ ਹਾਸਲ ਕਰਨ ਮਗਰੋਂ ਡੂੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਜਾਂਚ ਅਜੇ ਜਾਰੀ ਹੈ ਤੇ ਕਤਲਕਾਂਡ ਨਾਲ ਜੁੜੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਤੀਜੇ ਮੁਲਜ਼ਮ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।