ਪੰਜਾਬ ''ਚ 30,00,00,000 ਦੀ ਹੈਰੋਇਨ ਨਾਲ ਫੜਿਆ ਗਿਆ ਤਸਕਰ

ਪੰਜਾਬ ''ਚ 30,00,00,000 ਦੀ ਹੈਰੋਇਨ ਨਾਲ ਫੜਿਆ ਗਿਆ ਤਸਕਰ

ਬੀ.ਐਸ.ਐਫ. ਅੰਮ੍ਰਿਤਸਰ ਸੈਕਟਰ ਦੇ ਇੰਟੈਲੀਜੈਂਸ ਵਿੰਗ ਅਤੇ ਏ.ਐਨ.ਟੀ.ਐਫ. (ANTF) ਦੀ ਟੀਮ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋਦੇ ਦੇ ਟੀ-ਪੁਆਇੰਟ ਸਹੂਰਾ ਦੇ ਇਲਾਕੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੌਰਾਨ 30 ਕਰੋੜ ਦੀ ਹੈਰੋਇਨ ਅਤੇ ਪਿਸਤੌਲ ਸਮੇਤ ਫ਼ਿਰੋਜ਼ਪੁਰ ਨਿਵਾਸੀ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਤਸਕਰ ਦੇ ਕਬਜ਼ੇ ਵਿੱਚੋਂ 1.20 ਲੱਖ ਰੁਪਏ ਦੀ ਭਾਰਤੀ ਕਰੰਸੀ ਅਤੇ ਇੱਕ ਮੋਬਾਈਲ ਵੀ ਜ਼ਬਤ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਨਸਨੀਖੇਜ਼ ਗੱਲ ਇਹ ਹੈ ਕਿ ਫ਼ਿਰੋਜ਼ਪੁਰ ਤੋਂ ਆ ਕੇ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਵਿੱਚ ਤਸਕਰ ਖੇਪ ਲੈਣ ਆਇਆ ਹੋਇਆ ਸੀ; ਫਿਲਹਾਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।