- Updated: August 22, 2023 08:10 PM
ਟਾਂਡਾ ਉੜਮੁੜ ਦੀ ਰਹਿਣ ਵਾਲੀ ਨੂੰਹ ਗਗਨਦੀਪ ਕੌਰ ਹੀਰ ਅਮਰੀਕਾ ਵਿਚ ਪਾਇਲਟ ਬਣੀ ਹੈ। ਵਿਦੇਸ਼ ਦੀ ਧਰਤੀ 'ਤੇ ਨਾਮ ਰੌਸ਼ਨ ਕਰਨ ਵਾਲੀ ਇਸ ਪੰਜਾਬਣ ਦਾ ਅੱਜ ਆਪਣੇ ਸਹੁਰੇ ਘਰ ਪਹੁੰਚਣ 'ਤੇ ਪਰਿਵਾਰ ਵੱਲੋਂ ਖੁਸ਼ੀਆਂ ਨਾਲ ਸਵਾਗਤ ਕੀਤਾ ਗਿਆ। ਵੇਵਜ਼ ਹਸਪਤਾਲ ਦੇ ਡਾ.ਗੁਰਜੋਤ ਸਿੰਘ ਪਾਬਲਾ ਦੀ ਪਤਨੀ ਗਗਨਦੀਪ ਹੀਰ ਯੂਨਾਇਟੇਡ ਐਕਸਪ੍ਰੈਸ ਮੇਸਾ ਏਅਰਲਾਈਨ ਅਮਰੀਕਾ ਵਿਚ ਪਾਇਲਟ ਵਜੋਂ ਡੋਮੇਸਟਿਕ ਫਲਾਇੰਗ ਪਾਇਲਟ ਲਾਇਸੈਂਸ ਮਿਲ ਗਿਆ ਹੈ ।
ਇਸ ਮੌਕੇ ਟਾਂਡਾ ਪਹੁੰਚਣ 'ਤੇ ਗਗਨਦੀਪ ਹੀਰ ਦਾ ਉਸਦੇ ਸਹੁਰਾ ਰਸ਼ਪਾਲ ਜੀਤ ਸਿੰਘ, ਸੱਸ ਪਰਮਜੀਤ ਕੌਰ, ਜੇਠ ਡਾ.ਲਵਪ੍ਰੀਤ ਸਿੰਘ ਪਾਬਲਾ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਪਰਮਜੀਤ ਸਿੰਘ, ਡਾ.ਗੁਰਪ੍ਰੀਤ ਕੌਰ, ਪ੍ਰਿੰਸੀਪਲ ਮਨਜੀਤ ਸਿੰਘ, ਨਵਜੋਤ ਸਿੰਘ, ਰਣਦੀਪ ਸਿੰਘ, ਸੁਰਿੰਦਰ ਕੌਰ, ਡਾ.ਅਮ੍ਰਿਤਪਾਲ, ਬਲਵਿੰਦਰ ਕੌਰ ਨੇ ਸਵਾਗਤ ਕਰਦੇ ਹੋਏ ਉਸਦੀ ਪ੍ਰਾਪਤੀ 'ਤੇ ਮਾਣ ਜਤਾਇਆ ਹੈ।