36 ਦਿਨਾਂ ਬਾਅਦ ਅਮਰੀਕਾ ਤੋਂ ਪੰਜਾਬ ਪਹੁੰਚੀਆਂ ਨੌਜਵਾਨਾਂ ਦੀਆਂ ਲਾਸ਼ਾਂ, ਅਮਰੀਕਾ ਐਕਸੀਡੈਂਟ ‘ਚ ਹੋਈ ਸੀ ਦੋ ਨੌਜਵਾਨਾਂ ਦੀ ਮੌਤ

36 ਦਿਨਾਂ ਬਾਅਦ ਅਮਰੀਕਾ ਤੋਂ ਪੰਜਾਬ ਪਹੁੰਚੀਆਂ ਨੌਜਵਾਨਾਂ ਦੀਆਂ ਲਾਸ਼ਾਂ, ਅਮਰੀਕਾ ਐਕਸੀਡੈਂਟ ‘ਚ ਹੋਈ ਸੀ ਦੋ ਨੌਜਵਾਨਾਂ ਦੀ ਮੌਤ

ਅਮਰੀਕਾ 'ਚ ਦੋ ਟਰਾਲਿਆਂ ਦੀ ਟੱਕਰ 'ਚ ਜਾਨ ਗਵਾਉਣ ਵਾਲੇ ਦੋ ਦੋਸਤਾਂ ਦੀਆਂ ਲਾਸ਼ਾਂ ਸ਼ੁੱਕਰਵਾਰ ਨੂੰ ਦਸੂਹਾ ਦੇ ਪਿੰਡ ਤਰਕੀਆਣਾ ਪਹੁੰਚੀਆਂ। ਲਾਸ਼ਾਂ ਦੇਖ ਕੇ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸ਼ਮਸ਼ਾਨਘਾਟ ਵਿਖੇ ਰੋਂਦੇ ਹੋਏ ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੋਵਾਂ ਨੂੰ ਅੰਤਿਮ ਵਿਦਾਈ ਦਿੱਤੀ।

ਮ੍ਰਿਤਕ 22 ਸਾਲਾ ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦਾ ਸਸਕਾਰ ਉਸ ਦੇ ਪਿਤਾ ਨੇ ਕੀਤਾ। ਇੱਕੋ ਪਿੰਡ ਦੇ ਰਹਿਣ ਵਾਲੇ ਦੋ ਦੋਸਤਾਂ ਦੇ ਪਰਿਵਾਰਾਂ ਦਾ ਸੋਗ ਦੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ। ਦੋਵੇਂ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦੇ ਇੱਕਲੌਤੇ ਚਿਰਾਗ ਸਨ ਤੇ ਦੋ-ਦੋ ਭੈਣਾਂ ਦੇ ਕੱਲੇ-ਕੱਲੇ ਭਰਾ ਸਨ।

ਤੁਹਾਨੂੰ ਦੱਸ ਦੇਈਏ ਕਿ 7 ਮਾਰਚ 2024 ਨੂੰ ਅਮਰੀਕਾ ਦੇ ਕੈਲੀਫੋਰਨੀਆ ਅਤੇ ਨਿਊ ਮੈਕਸੀਕੋ ਦੇ ਵਿਚਕਾਰ ਹਾਈਵੇਅ 144 ‘ਤੇ ਇਹ ਹਾਦਸਾ ਵਾਪਰਿਆ ਸੀ, ਜਦੋਂ ਗਲਤ ਸਾਈਡ ਤੋਂ ਆ ਰਹੇ ਇੱਕ ਹੋਰ ਟ੍ਰੇਲਰ ਨੇ ਉਨ੍ਹਾਂ ਦੇ ਟ੍ਰੇਲਰ ਨੂੰ ਸਾਹਮਣੇ ਤੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ। 22 ਸਾਲਾ ਸੁਖਜਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਦੀ ਮੌਤ ਹੋ ਗਈ।

ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਨੌਜਵਾਨ ਟਰਾਲੀ ਦੇ ਵਿਚਕਾਰ ਬੁਰੀ ਤਰ੍ਹਾਂ ਫਸ ਗਏ, ਜਿਨ੍ਹਾਂ ਦੀ ਹਾਦਸੇ ਦੌਰਾਨ ਹੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ‘ਚ ਦੋਵਾਂ ਦੋਸਤਾਂ ਨੂੰ ਟਰਾਲੀ ‘ਚੋਂ ਕੱਢਣ ‘ਚ 6 ਘੰਟੇ ਦਾ ਸਮਾਂ ਲੱਗਾ। ਜਿੱਥੇ ਜੇਸੀਬੀ ਅਤੇ ਕਟਰ ਦੀ ਮਦਦ ਨਾਲ ਟਰਾਲੇ ਦੇ ਅਗਲੇ ਹਿੱਸੇ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।