ਮੈਕਸੀਕੋ ਡੌਂਕੀ ਲਾ ਕੇ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, 25 ਦਿਨਾਂ ਬਾਅਦ ਪਿੰਡ ''ਚ ਪਹੁੰਚੀ ਲਾਸ਼।

ਮੈਕਸੀਕੋ ਡੌਂਕੀ ਲਾ ਕੇ ਜਾ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ, 25 ਦਿਨਾਂ ਬਾਅਦ ਪਿੰਡ ''ਚ ਪਹੁੰਚੀ ਲਾਸ਼।

ਕਾਹਨੂੰਵਾਨ ਦੇ ਬੇਟ ਖ਼ੇਤਰ ਨਾਲ ਸਬੰਧਿਤ ਪਿੰਡ ਬਾਗੜੀਆਂ ਦੇ ਇਕ ਨੌਜਵਾਨ ਦੀ ਡੌਂਕੀ ਰਸਤੇ ਅਮਰੀਕਾ ਜਾਂਦੇ ਸਮੇਂ ਰਸਤੇ ਵਿਚ ਵਾਪਰੇ ਹਾਦਸੇ ਕਾਰਨ ਮੌਤ ਹੋ ਗਈ। ਇਸ ਉਪਰੰਤ ਕਰੀਬ 25 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਹੈ। ਉਕਤ ਨੌਜਵਾਨ ਗੁਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਪੋਸਟਰ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਹਾਸਲ ਕਰਕੇ ਬੇਰੁਜ਼ਗਾਰ ਸੀ। ਇਕ ਏਜੰਟ ਰਾਹੀ ਉਹ ਅਮਰੀਕਾ ਲਈ ਰਵਾਨਾ ਹੋਇਆ ਸੀ। ਪਰ ਬਦਕਿਸਮਤੀ ਨਾਲ ਜਿਹੜੀ ਬੱਸ ਵਿੱਚ ਉਹ ਡੌਂਕੀ ਰਾਹੀ ਅਮਰੀਕਾ ਜਾ ਰਿਹਾ ਸੀ ਉਹ ਬੱਸ ਮੈਕਸੀਕੋ ਦੇ ਇੱਕ ਹਾਈਵੇ ’ਤੇ ਹਾਦਸਾ ਗ੍ਰਸਤ ਹੋ ਗਈ, ਜਿਸ ਵਿੱਚ ਗੁਰਪਾਲ ਸਿੰਘ ਤੋਂ ਇਲਾਵਾ ਹੋਰ 6 ਭਾਰਤੀ ਵੀ ਮਾਰੇ ਗਏ ਸਨ।

ਗੁਰਪਾਲ ਸਿੰਘ ਦੀ ਲਾਸ਼ ਪਿੰਡ ਪਹੁੰਚਣ ’ਤੇ ਪਰਿਵਾਰ ਅਤੇ ਪਿੰਡ ਦੇ ਲੋਕ ਬਹੁਤ ਸ਼ੋਕ ਵਿਚ ਸਨ। ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ ਗੁਰਪਾਲ ਸਿੰਘ ਦੀ ਲਾਸ਼ ਮਾਪਿਆਂ ਦੇ ਕੋਲ ਪਹੁੰਚੀ ਹੈ। ਇਸ ਮੌਕੇ ਗੁਰਪਾਲ ਸਿੰਘ ਦਾ ਦੁਪਹਿਰ ਦੇ ਸਮੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਇਲਾਕੇ ਦੇ ਲੋਕ ਹਾਜ਼ਰ ਸਨ।


 .