ਮਾਂ ਨੂੰ ਮਿਲਣ ਮਹੀਨੇ ਬਾਅਦ ਆਉਣਾ ਸੀ ਪੰਜਾਬ, ਮਾਪਿਆਂ ਦੇ ਇਕਲੌਤੇ ਪੁੱਤ ਨਾਲ ਇਟਲੀ ''ਚ ਵਾਪਰ ਗਈ ਅਣਹੋਣੀ। 

ਮਾਂ ਨੂੰ ਮਿਲਣ ਮਹੀਨੇ ਬਾਅਦ ਆਉਣਾ ਸੀ ਪੰਜਾਬ, ਮਾਪਿਆਂ ਦੇ ਇਕਲੌਤੇ ਪੁੱਤ ਨਾਲ ਇਟਲੀ ''ਚ ਵਾਪਰ ਗਈ ਅਣਹੋਣੀ। 

ਇਟਲੀ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਵੈਰੋਨਾ ਨੇੜਲੇ ਸ਼ਹਿਰ ਨੋਗਾਰਾ ਵਿਖੇ ਸਵੇਰੇ 5:30 ਦੇ ਕਰੀਬ ਵਾਪਰੇ ਸੜਕ ਹਾਦਸੇ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਾਲਦੀ ਨਾਲ਼ ਸਬੰਧਿਤ 23 ਸਾਲਾ ਨੌਜਵਾਨ ਦਲਵੀਰ ਸਿੰਘ ਦੀ ਮੌਤ ਹੋ ਗਈ। ਇਹ ਨੌਜਵਾਨ ਕੱਲ੍ਹ ਸਵੇਰੇ ਜਦੋਂ ਇਟਲੀ ਦੇ ਨੋਗਾਰਾ ਸ਼ਹਿਰ ਨੇੜੇ ਇਕ ਸੜਕ 'ਤੇ ਆਪਣੀ ਗੱਡੀ ਵਿੱਚ ਜਾ ਰਿਹਾ ਸੀ ਤਾਂ ਉਸ ਦੀ ਕਾਰ ਦਾ ਅਗਲਾ ਹਿੱਸਾ ਸੜਕ 'ਤੇ ਹੀ ਜਾ ਰਹੇ ਟ੍ਰੈਕਟਰ ਨਾਲ਼ ਟਕਰਾ ਗਿਆ।

     Image

ਘਟਨਾ ਦੀ ਸੂਚਨਾ ਮਿਲਦਿਆਂ ਹੀ ਇਟਲੀ ਦੇ ਸਿਹਤ ਵਿਭਾਗ ਦੇ ਦਸਤੇ ਅਤੇ ਹੋਰ ਸੁਰੱਖਿਆ ਟੀਮਾਂ ਘਟਨਾ ਸਥਾਨ 'ਤੇ ਤੁਰੰਤ ਪਹੁੰਚ ਗਈਆਂ ਪ੍ਰੰਤੂ ਦਲਵੀਰ ਸਿੰਘ ਦੇ ਸੱਟ ਜ਼ਿਆਦਾ ਲੱਗ ਜਾਣ ਕਰਕੇ ਡਾਕਟਰ ਉਸ ਨੂੰ ਬਚਾ ਨਹੀ ਸਕੇ। ਇਹ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਾਲਦੀ ਪਿੰਡ ਦੇ ਸ:ਲਸੁਖਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਦਾ ਇਕਲੌਤਾ ਸਪੁੱਤਰ ਸੀ।ਲਇਸ ਨੌਜਵਾਨ ਨੇ ਆਪਣੀ ਮਾਤਾ ਨੂੰ ਮਿਲਣ ਲਈ 6 ਜਨਵਰੀ ਨੂੰ ਪੰਜਾਬ ਆਉਣਾ ਸੀ।ਲਨੌਜਵਾਨ ਦੇ ਪਿਤਾ ਸ: ਸੁਖਦੇਵ ਸਿੰਘ ਨੇ ਅਤਿ ਦੁੱਖਭਰੇ ਹਿਰਦੇ ਨਾਲ਼ "ਜਗਬਣੀ" ਨਾਲ਼ ਗੱਲਬਾਤ ਦੌਰਾਨ ਦੱਸਿਆ ਕਿ ਦਲਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਜਾਇਆ ਜਾਵੇਗਾ। ਅਤੇ ਉਸ ਦਾ ਅੰਤਿਮ ਸੰਸਕਾਰ ਪਿੰਡ ਪਾਲਦੀ ਵਿਖੇ ਹੀ ਕੀਤਾ ਜਾਵੇਗਾ।