ਮਹਾਰੈਲੀ ''ਚ ਬੋਲੇ ਕੇਜਰੀਵਾਲ- 75 ਸਾਲ ‘ਚ ਪਹਿਲਾ ਅਜਿਹਾ PM ਦੇਖਿਆ ਹੈ ਜੋ SC ਨੂੰ ਨਹੀਂ ਮੰਨਦਾ

ਮਹਾਰੈਲੀ ''ਚ ਬੋਲੇ ਕੇਜਰੀਵਾਲ- 75 ਸਾਲ ‘ਚ ਪਹਿਲਾ ਅਜਿਹਾ PM ਦੇਖਿਆ ਹੈ ਜੋ SC ਨੂੰ ਨਹੀਂ ਮੰਨਦਾ

ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਖਿਲਾਫ ਦਿੱਲੀ ਦੇ ਰਾਮ ਲੀਲਾ ਮੈਦਾਨ 'ਚ ਮਹਾਰੈਲੀ ਬੁਲਾਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ 'ਚ ਕਿਹਾ ਕਿ 12 ਸਾਲ ਪਹਿਲਾਂ ਇਸੇ ਮੈਦਾਨ ਤੋਂ ਭ੍ਰਿਸ਼ਟਾਚਾਰ ਦੇ ਖਿਲਾਫ ਹੁੰਕਾਰ ਭਰੀ ਸੀ, ਹੁਣ ਉਹ ਇਕ ਵਾਰ ਫਿਰ ਤਾਨਾਸ਼ਾਹ ਸਰਕਾਰ ਨੂੰ ਖ਼ਤਮ ਕਰਨ ਲਈ ਇਸ ਮੈਦਾਨ 'ਤੇ ਇਕੱਠੇ ਹੋਏ ਹਨ। ਅੱਜ ਤਾਨਾਸ਼ਾਹੀ ਦੇ ਖਿਲਾਫ ਲੜਾਈ ਸ਼ੁਰੂ ਕਰ ਰਹੇ ਹਨ ਅਤੇ ਜਿੱਤਣਗੇ ਵੀ।

ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੂੰ ਲੱਗਦਾ ਸੀ ਕਿ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਜੇਲ 'ਚ ਪਾਉਣ ਨਾਲ ਸਾਡਾ ਕੰਮ ਰੁਕ ਜਾਵੇਗਾ। ਸਾਡੇ ਕੋਲ ਇੱਕ ਨਹੀਂ ਸਗੋਂ 100 ਮਨੀਸ਼ ਸਿਸੋਦੀਆ ਹਨ, 100 ਸਤੇਂਦਰ ਜੈਨ ਹਨ। ਜਦੋਂ ਉਨ੍ਹਾਂ ਨੂੰ ਜੇਲ 'ਚ ਪਾਉਣ ਨਾਲ ਕੋਈ ਕੰਮ ਨਹੀਂ ਹੋਇਆ ਤਾਂ ਉਹ ਆਰਡੀਨੈਂਸ ਲੈ ਕੇ ਆਏ। ਆਰਡੀਨੈਂਸ ਦਿੱਲੀ ਦੀ ਜਨਤਾ 'ਤੇ ਥੋਪਿਆ ਜਾ ਰਿਹਾ ਹੈ। ਦਿੱਲੀ ਦੇ ਸਾਰੇ ਸੱਤ ਸੰਸਦ ਮੈਂਬਰ ਸਦਨ ਵਿੱਚ ਲੁਕੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲੋਕਾਂ ਦੀ ਵੋਟ ਦਾ ਅਪਮਾਨ ਕੀਤਾ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦਿੱਲੀ ਦੇ ਲੋਕਾਂ ਦੀ ਵੋਟ ਦਾ ਅਪਮਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ 11 ਮਈ ਨੂੰ ਦੇਸ਼ ਦੀ ਸੁਪੀਰਮ ਕੋਰਟ ਨੇ ਦਿੱਲੀ ਦੇ ਹੱਕ ਵਿਚ ਫੈਸਲਾ ਦਿੱਤਾ ਤੇ 19 ਮਈ ਨੂੰ ਮੋਦੀ ਸਰਕਾਰ ਨੇ ਆਰਡੀਨੈਂਸ ਲਿਆ ਕੇ ਸੁਪਰੀਮ ਕੋਰਟ ਦੇ ਹੁਕਮ ਨੂੰ ਖਾਰਜ ਕਰ ਦਿੱਤਾ। 75 ਸਾਲ ਵਿਚ ਅਜਿਹਾ ਪੀਐੱਮ ਆਇਆ ਹੈ ਜੋ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਦੇ ਹੁਕਮ ਨੂੰ ਨਹੀਂ ਮੰਨਦਾ।ਪੂਰਾ ਦੇਸ਼ ਦਿੱਲੀ ਵਾਸੀਆਂ ਦੇ ਨਾਲ ਹੈ। 140 ਕੋਰੜ ਲੋਕ ਮਿਲ ਕੇ ਸੰਵਿਧਾਨ ਬਚਾਉਣਗੇ। ਪਤਾ ਲੱਗਾ ਹੈ ਕਿ ਦਿੱਲੀ 'ਚ ਤਾਨਾਸ਼ਾਹੀ ਲਾਗੂ ਹੋਈ, ਕੱਲ੍ਹ ਇਸੇ ਤਰ੍ਹਾਂ ਬੰਗਾਲ ਅਤੇ ਰਾਜਸਥਾਨ ਲਈ ਵੀ ਆਰਡੀਨੈਂਸ ਲਿਆਇਆ ਜਾਵੇਗਾ। ਕੇਜਰੀਵਾਲ ਨੇ ਪੀ.ਐੱਮ. ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੌਥੀ ਪਾਸ ਰਾਜਾ ਨੂੰ ਸਮਝ ਨਹੀਂ ਆ ਰਹੀ ਕਿ ਦੇਸ਼ ਨੂੰ ਕਿਵੇਂ ਚਲਾਇਆ ਜਾਵੇ। ਚਾਰੇ ਪਾਸੇ ਬੇਰੋਜ਼ਗਾਰੀ ਫੈਲੀ ਹੋਈ ਹੈ। ਜੀ.ਐੱਸ.ਟੀ. ਨਾਲ ਵਪਾਰੀਆਂ ਦਾ ਬੇੜਾ ਗਰਕ ਹੋ ਗਿਆ ਹੈ। ਪੂਰੀ ਰੇਲਵੇ ਦਾ ਬੇੜਾ ਗਰਕ ਕਰ ਦਿੱਤਾ। ਦੁੱਧ, ਦਹੀਂ, ਸਬਜ਼ੀ, ਗੈਸ ਆਦਿ ਸਭ ਕੁਝ ਮਹਿੰਗਾ ਕਰ ਦਿੱਤਾ।

ਅਸੀਂ ਆਰਡੀਨੈਂਸ ਨੂੰ ਰੱਦ ਕਰਵਾ ਕੇ ਰਹਾਂਗੇ
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੇਸ਼ 'ਚ ਜਨਤੰਤਰ ਖਤਮ ਹੋ ਰਿਹਾ ਹੈ। ਸੁਪਰੀਮ ਕੋਰਟ ਨੇ ਦਿੱਲੀ ਦੇ ਹੱਕ 'ਚ ਫੈਸਲਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੁਪਰੀਮ ਕੋਰਟ ਨੂੰ ਕਿਉਂ ਨਹੀਂ ਮੰਨਦੇ। ਚੁਣੀ ਹੋਏ ਸਰਕਾਰ ਨੂੰ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਅੱਜ ਸੰਵਿਧਾਨ ਨੂੰ ਬਚਾਉਣ ਲਈ ਅੰਦੋਲਨ ਸ਼ੁਰੂ ਹੋ ਰਿਹਾ ਹੈ। ਭਾਜਪਾ ਵਾਲੇ ਮੈਨੂੰ ਰੋਜ਼ ਗਾਲ੍ਹਾਂ ਕੱਢਦੇ ਹਨ। ਦਿੱਲੀ ਦੇ ਅਪਮਾਨ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਸੁਪਰੀਮ ਕੋਰਟ ਦੇ ਆਦੇਸ਼ ਦਾ ਪਾਲਣ ਕਰਵਾ ਕੇ ਰਹਾਂਗੇ। ਅਸੀਂ ਆਰਡੀਨੈਂਸ ਨੂੰ ਰੱਦ ਕਰਵਾਕੇ ਰਹਾਂਗੇ। ਮੈਨੂੰ ਪਤਾ ਲੱਗਾ ਹੈ ਕਿ ਇਹ ਮੋਦੀ ਜੀ ਦਾ ਪਹਿਲਾ ਵਾਰ ਹੈ। ਕੱਲ੍ਹ ਨੂੰ ਇਹ ਆਰਡੀਨੈਂਸ ਦੂਜੇ ਸੂਬਿਆਂ ਲਈ ਵੀ ਲਿਆਇਆ ਜਾਵੇਗਾ।