DGP ਗੌਰਵ ਯਾਦਵ ਨੇ ਲੁਧਿਆਣਾ ਦੇ 13 ਪੁਲਿਸ ਥਾਣਿਆਂ ‘ਚ ਲੱਗੇ ਸੋਲਰ ਸਿਸਟਮ ਦਾ ਕੀਤਾ ਉਦਘਾਟਨ

DGP ਗੌਰਵ ਯਾਦਵ ਨੇ ਲੁਧਿਆਣਾ ਦੇ 13 ਪੁਲਿਸ ਥਾਣਿਆਂ ‘ਚ ਲੱਗੇ ਸੋਲਰ ਸਿਸਟਮ ਦਾ ਕੀਤਾ ਉਦਘਾਟਨ

ਲੁਧਿਆਣਾ ਵਿਚ ਡੀਜੀਪੀ ਗੌਰਵ ਯਾਦਵ ਨੇ 13 ਪੁਲਿਸ ਥਾਣਿਆਂ ਵਿਚ ਸੋਲਰ ਸਿਸਟਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਬਿਜਲੀ ਦੀ ਕਿੱਲਤ ਦੂਰ ਹੋਵੇਗੀ। ਨਾਲ ਹੀ ਥਾਣਿਆਂ ਵਿਚ ਲੋੜੀਂਦੀ ਬਿਜਲੀ ਸਪਲਾਈ ਸਮੇਂ ‘ਤੇ ਮਿਲੇਗੀ। ਜੇਕਰ ਇਨ੍ਹਾਂ ਦੇ ਲਗਾਉਣ ਨਾਲ ਪੁਲਿਸ ਥਾਣਿਆਂ ਨੂੰ ਫਾਇਦਾ ਪਹੁੰਚਿਆ ਤਾਂ ਆਉਣ ਵਾਲੇ ਸਮੇਂ ਵਿਚ ਮਹਾਨਗਰ ਦੇ 15 ਹੋਰ ਥਾਣਿਆਂ ਨੂੰ ਵੀ ਸੋਲਰ ਸਿਸਟਮ ਨਾਲ ਜੋੜਿਆ ਜਾਵੇਗਾ।

ਡੀਜੀਪੀ ਨੇ ਕਿਹਾ ਕਿ ਬਿਜਲੀ ਦੀ ਬਚਤ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਜਿਸ ਨਾਲ ਸੂਬੇ ਵਿਚ ਲੋੜੀਂਦੀ ਬਿਜਲੀ ਬਣੀ ਰਹੇ ਤੇ ਕਿਸੇ ਨੂੰ ਵੀ ਬਿਜਲੀ ਦੀ ਪ੍ਰੇਸ਼ਾਨੀ ਨਾ ਆਏ। ਪੁਲਿਸ ਨੇ ਬਿਜਲੀ ਬਚਤ ਦੇ ਨਾਲ ਆਧੁਨਿਕ ਬਿਜਲੀ ਇਸਤੇਮਾਲ ਕਰਨ ਲਈ ਸਾਰੇ ਪੁਲਿਸ ਸਟੇਸ਼ਨਾਂ ਤੇ ਆਫਿਸਾਂ ਵਿਚ ਸੋਲਰ ਸਿਸਟਮ ਦੀ ਯੋਜਨਾ ਬਣਾਈ ਗਈ ਹੈ।

ਪੰਜਾਬ ਵਿਚ 400 ਪੁਲਿਸ ਥਾਣੇ ਹਨ। ਜਲਦ ਇਨ੍ਹਾਂ ਨੂੰ ਯੋਜਨਾ ਤਹਿਤ ਜੋੜ ਕੇ ਆਧੁਨਿਕ ਸੋਲਰ ਸਿਸਟਮ ਲਗਾਇਆ ਜਾਵੇਗਾ। ਮਹਾਨਗਰ ਵਿਚ ਬਿਜਲੀ ਦੀ ਖਪਤ ਵੱਧ ਹੈ, ਇਸ ਲਈ ਸੋਲਰ ਸਿਸਟਮ ਵੱਲ ਧਿਆਨ ਦਿੱਤਾ ਜਾ ਰਿਹਾ ਹੈ।

ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮਹਾਨਗਰ ਵਿਚ ਮਾਣਯੋਗ ਲੋਕਾਂ ਦੇ ਸਹਿਯੋਗ ਨਾਲ ਪੁਲਿਸ ਥਾਣਿਆਂ ਵਿਚ ਸੋਲਰ ਸਿਸਟਮ ਲਗਵਾਏ ਗਏ ਹਨ। ਜੋ ਵੀ ਨੌਜਵਾਨ ਅਧਿਕਾਰੀ ਇਨ੍ਹਾਂ ਥਾਣਿਆਂ ਵਿਚ ਕੰਮ ਕਰਨਗੇ, ਉਨ੍ਹਾਂ ਨੂੰ ਮਹਿਸੂਸ ਹੋਵੇਗਾ ਕਿ ਉਹ ਆਧੁਨਿਕ ਥਾਵਾਂ ‘ਤੇ ਕੰਮ ਕਰ ਰਹੇ ਹਨ ਜਿਸ ਨਾਲ ਉਹ ਵੀ ਇਨ੍ਹਾਂ ਸਹੂਲਤਾਂ ਨੂੰ ਵਧਾਉਣ ਵਿਚ ਸਹਿਯੋਗ ਕਰਨਗੇ।