ਭਾਰਤ ਦੇ ''ਦੋਸਤ'' ਟਰੰਪ ਨੇ ਭਾਰਤੀਆਂ ਨੂੰ ਦੇ''ਤਾ ਕਰਾਰਾ ਝਟਕਾ

ਭਾਰਤ ਦੇ ''ਦੋਸਤ'' ਟਰੰਪ ਨੇ ਭਾਰਤੀਆਂ ਨੂੰ ਦੇ''ਤਾ ਕਰਾਰਾ ਝਟਕਾ

ਇਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਨੂੰ ਆਪਣਾ ਦੋਸਤ ਕਹਿੰਦੇ ਹਨ, ਉੱਥੇ ਹੀ ਹੁਣ ਉਨ੍ਹਾਂ ਨੇ ਇਕ ਹੋਰ ਫ਼ਰਮਾਨ ਸੁਣਾ ਕੇ ਭਾਰਤੀ ਵਰਕਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਟਰੰਪ ਨੇ ਅਮਰੀਕਾ ਦੀ ਗੂਗਲ ਤੇ ਮਾਈਕ੍ਰੋਸਾਫਟ ਵਰਗੀਆਂ ਵੱਡੀਆਂ ਤਕਨੀਕੀ ਕੰਪਨੀਆਂ ਨੂੰ ਭਾਰਤ ਵਿਚ ਹਾਇਰਿੰਗ ਰੋਕਣ ਨੂੰ ਕਹਿ ਦਿੱਤਾ ਹੈ।

ਟਰੰਪ ਨੇ ਵਾਸ਼ਿੰਗਟਨ ਡੀ.ਸੀ. ਵਿਚ ਹੋਏ ਏ.ਆਈ. ਸੰਮੇਲਨ ਵਿਚ ਕਿਹਾ, ''ਅਮਰੀਕਾ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਸਾਡੀ ਆਜ਼ਾਦੀ ਦਾ ਫਾਇਦਾ ਉਠਾਉਂਦੀਆਂ ਹਨ ਪਰ ਚੀਨ ਵਿਚ ਫੈਕਟਰੀਆਂ ਲਗਾਉਂਦੀਆਂ ਹਨ ਅਤੇ ਭਾਰਤ ਤੋਂ ਲੋਕਾਂ ਨੂੰ ਨੌਕਰੀ ’ਤੇ ਰੱਖਦੀਆਂ ਹਨ।''

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗੂਗਲ, ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਅਮਰੀਕੀ ਵਰਕਰਾਂ ਨੂੰ ਤਰਜੀਹ ਦੇਣ, ਇਹੋ ਦੇਸ਼ ਦੇ ਹਿੱਤ ਵਿਚ ਹੈ। ਟਰੰਪ ਨੇ ਤਕਨੀਕੀ ਕੰਪਨੀਆਂ ਦੇ ਗਲੋਬਲਿਸਟ ਮਾਈਂਡਸੈੱਟ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਮਰੀਕੀਆਂ ਨੂੰ ਸਭ ਤੋਂ ਪਹਿਲਾਂ ਨੌਕਰੀ ਮਿਲਣੀ ਚਾਹੀਦੀ ਹੈ। ਟਰੰਪ ਦੇ ਮੁਤਾਬਕ ਵਿਦੇਸ਼ਾਂ ਵਿਚ ਫੈਕਟਰੀਆਂ ਅਤੇ ਮੁਲਾਜ਼ਮਾਂ ’ਤੇ ਪੈਸਾ ਲਗਾ ਕੇ ਕੰਪਨੀਆਂ ਅਮਰੀਕੀ ਟੈਲੇਂਟ ਦੇ ਹੱਕ ਨੂੰ ਮਾਰ ਰਹੀਆਂ ਹਨ। ਇਸ ਲਈ ਇਹ ਕੰਪਨੀਆਂ ਭਾਰਤੀ-ਚੀਨੀਆਂ ਦੀ ਬਜਾਏ ਅਮਰੀਕੀਆਂ ਨੂੰ ਤਰਜੀਹ ਦੇਣ।