- Updated: June 02, 2025 02:22 PM
ਜਲੰਧਰ ਦੇ ਫਿਲੌਰ ਵਿਚ ਦੇਰ ਰਾਤ ਸ਼ਰਾਰਤੀ ਅਨਸਰਾਂ ਨੇ ਮੁੜ ਡਾ. ਬਾਬਾ ਸਾਹਿਬ ਭੀਮਰਾਉ ਅੰਬੇਦਕਰ ਦੇ ਬੁੱਤ ਨਾਲ ਛੇੜਖ਼ਾਨੀ ਕੀਤੀ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ।
ਦਰਅਸਲ, ਅਣਪਛਾਤੇ ਲੋਕਾਂ ਨੇ ਬੁੱਤ 'ਤੇ ਕਾਲੀ ਸਪ੍ਰੇਅ (ਕਾਲਾ ਪੇਂਟ) ਛਿੜਕ ਦਿਤਾ ਤੇ ਨੇੜਲੇ ਸਰਕਾਰੀ ਸਕੂਲ 'ਤੇ 'ਸਿੱਖਸ ਫ਼ਾਰ ਜਸਟਿਸ' ਦੇ ਨਾਹਰੇ ਵੀ ਲਿਖੇ ਗਏ। ਇਸ ਦੇ ਨਾਲ ਹੀ ਘਟਨਾ ਦੀ ਇਕ ਵੀਡੀਉ ਵੀ ਸਾਹਮਣੇ ਆਈ ਹੈ, ਜਿਸ ਵਿਚ ਇਕ ਵਿਅਕਤੀ ਟੋਪੀ ਪਹਿਨ ਕੇ ਅਪਣਾ ਮੂੰਹ ਢੱਕ ਕੇ ਬਾਬਾ ਸਾਹਿਬ ਦੇ ਬੁੱਤ 'ਤੇ ਸਪ੍ਰੇਅ ਕਰਦਾ ਦਿਖਾਈ ਦੇ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ। ਪੁਲਿਸ ਨੇ ਲੋਕਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਸੀਸੀਟੀਵੀ ਫ਼ੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।