ਹੁਣ YouTube ਤੋਂ ਪੈਸੇ ਕਮਾਉਣਾ ਹੋਇਆ ਹੋਰ ਵੀ ਆਸਾਨ, 500 ਸਬਸਕ੍ਰਾਈਬਰ ਵਾਲਿਆਂ ਦੀ ਵੀ ਹੋਵੇਗੀ ਕਮਾਈ

ਹੁਣ YouTube ਤੋਂ ਪੈਸੇ ਕਮਾਉਣਾ ਹੋਇਆ ਹੋਰ ਵੀ ਆਸਾਨ, 500 ਸਬਸਕ੍ਰਾਈਬਰ ਵਾਲਿਆਂ ਦੀ ਵੀ ਹੋਵੇਗੀ ਕਮਾਈ

ਜੇਕਰ ਤੁਸੀਂ ਵੀ ਇਕ You Tube ਕੰਟੈਂਟ ਕ੍ਰੀਏਟਰਸ ਹੋ ਤੇ ਕਮਾਈ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਹੁਣ ਤੁਹਾਨੂੰ ਆਪਣੇ ਯੂਟਿਊਬ ਚੈਨਲ ਦੇ ਮੋਨੇਟਾਈਜੇਸ਼ਨ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਤੁਹਾਡਾ ਯੂਟਿਊਬ ਚੈਨਲ 500 ਸਬਸਕ੍ਰਾਈਬਰਸ ਹੋਣ ‘ਤੇ ਵੀ ਮੋਨੇਟਾਈਜ ਹੋ ਸਕਦਾ ਹੈ। ਕੰਪਨੀ ਨੇ ਨਿਯਮਾਂ ਵਿਚ ਵੱਡਾ ਬਦਲਾਅ ਕੀਤਾ ਹੈ। ਪਹਿਲੇ ਚੈਨਲ ਮੋਨੇਟਾਈਜੇਸ਼ਨ ਕਰਾਉਣ ਲਈ ਘੱਟ ਤੋਂ ਘਆਟ 1000 ਸਬਸਕ੍ਰਾਈਬਰਸ ਦੀ ਲੋੜ ਹੁੰਦੀ ਸੀ।

YouTube ਨੇ ਕਿਹਾ ਹੈ ਕਿ ਉਹ YouTube ਪਾਰਟਨਰ ਪ੍ਰੋਗਰਾਮ ਲਈ ਯੋਗਤਾ ਲੋੜਾਂ ਨੂੰ ਆਸਾਨ ਬਣਾ ਰਿਹਾ ਹੈ ਅਤੇ ਘੱਟ ਫਾਲੋਅਰਸ ਵਾਲੇ ਸਿਰਜਣਹਾਰਾਂ ਲਈ ਮੁਦਰੀਕਰਨ ਪ੍ਰਕਿਰਿਆ ਨੂੰ ਆਸਾਨ ਬਣਾ ਰਿਹਾ ਹੈ। ਕੰਪਨੀ ਮੁਦਰੀਕਰਨ ਪ੍ਰਕਿਰਿਆ ਦੀ ਸੀਮਾ ਨੂੰ ਘਟਾ ਰਹੀ ਹੈ। ਯਾਨੀ ਹੁਣ ਘੱਟ ਫਾਲੋਅਰਸ ਵਾਲੇ ਕ੍ਰਿਏਟਰ ਵੀ ਆਪਣੇ ਯੂਟਿਊਬ ਚੈਨਲ ਦਾ ਮੁਦਰੀਕਰਨ ਕਰ ਸਕਣਗੇ ਅਤੇ ਕਮਾਈ ਸ਼ੁਰੂ ਕਰ ਸਕਣਗੇ।

ਪਹਿਲਾਂ ਯੂਟਿਊਬ ਪਾਰਟਨਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੇ ਆਪਣੇ ਕੰਟੈਂਟ ਨੂੰ ਮੋਨੇਟਾਈਜ ਕਰਾਉਣ ਲਈ ਕ੍ਰੀਏਟਰਸ ਨੂੰ ਕਈ ਮਾਪਦੰਡਾਂ ਨੂੰ ਪੂਰਾ ਕਰਨਾ ਪੈਂਦਾ ਸੀ ਪਰ ਹੁਣ ਨਵੇਂ ਨਿਯਮ ਤਹਿਤ ਕ੍ਰੀਏਟਰਸ ਨੂੰ ਯੋਗ ਬਣਨ ਲਈ 500 ਸਬਸਕ੍ਰਾਈਬਰਸ ਦੀ ਲੋੜ ਹੋਵੇਗੀ ਜੋ ਕਿ ਪਿਛਲੀ ਜ਼ਰੂਰਤ ਦਾ ਅੱਧਾ ਹੈ। ਯੂਟਿਊਬ ਨੇ 4000 ਵਾਚ ਓਵਰ ਨੂੰ ਵੀ ਘੱਟ ਕਰਕੇ 3000 ਵਾਚ ਓਵਰ ਕਰ ਦਿੱਤਾ ਹੈ ਯਾਨੀ ਹੁਣ ਇਕ ਸਾਲ ਵਿਚ 3000 ਵਾਚ ਓਵਰ ਨੂੰ ਵੀ ਪੂਰਾ ਕਰਨਾ ਹੋਵੇਗਾ।

                      Image

ਨਾਲ ਹੀ ਯੂਟਿਊਬ ਸ਼ਾਟਸ ਵਿਊ ਨੂੰ 10 ਮਿਲੀਅਨ ਤੋਂ ਘਟਾ ਕੇ 3 ਮਿਲੀਅਨ ਕਰ ਦਿੱਤਾ ਹੈ। ਯਾਨੀ ਕ੍ਰੀਏਟਰਸ ਨੂੰ ਚੈਨਲ ਮੋਨੇਟਾਈਜ ਕਰਾਉਣ ਲਈ 90 ਦਿਨਾਂ ਵਿਚ 30 ਲੱਖ ਯੂਟਿਊਬ ਸ਼ਾਟਸ ਵਿਊ ਹੋਣੇ ਚਾਹੀਦੇ ਹਨ। ਇਨ੍ਹਾਂ ਨਿਯਮਾਂ ਨੂੰ ਪਹਿਲਾਂ ਅਮਰੀਕਾ, ਯੂਨਾਈਟਿਡ ਕਿੰਗਡਮ, ਕੈਨੇਡਾ, ਤਾਈਵਾਨ ਤੇ ਦੱਖਣ ਕੋਰੀਆ ਵਿਚ ਲਾਗੂ ਕੀਤਾ ਜਾਵੇਗਾ। ਇਸ ਦੇ ਬਾਅਦ ਹੋਰਨਾਂ ਦੇਸ਼ਾਂ ਵਿਚ ਵੀ ਲਾਗੂ ਕੀਤਾ ਜਾ ਸਕਦਾ ਹੈ।

ਯੂਟਿਊਬ ਦੀ ਨਵੀਂ ਮੋਨੇਟਾਈਜੇਸ਼ਨ ਪ੍ਰੋਸੈਸ ਨਾਲ ਛੋਟੇ ਦੇ ਸ਼ੁਰੂਆਤੀ ਯੂਟਿਊਬਰਸ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।ਉਨ੍ਹਾਂ ਕੋਲ ਹੁਣ You Tube ‘ਤੇ ਆਪਣੇ ਕੰਟੈਂਟ ਨੂੰ ਮੋਨੇਟਾਈਜੇਸ਼ਨ ਕਰਨ ਦੇ ਵੱਧ ਮੌਕੇ ਹੋਣਗੇ। ਹਾਲਾਂਕਿ ਉਨ੍ਹਾਂ ਨੂੰ ਵਿਗਿਆਪਨ ਤੋਂ ਪੈਸਾ ਕਮਾਉਣ ਲਈ ਕੁਝ ਬੈਂਚਮਾਰਕ ਪੂਰਾ ਕਰਨ ਦੀ ਲੋੜ ਹੋਵੇਗੀ। ਰੈਵੇਨਿਊ ਸ਼ੇਅਰਿੰਗ ਨੂੰ ਨਹੀਂ ਬਦਲਿਆ ਗਿਆ ਹੈ। ਜੋ ਕ੍ਰੀਏਟਰਸ ਯੂਟਿਊਬ ਪਾਰਟਨਰ ਪ੍ਰੋਗਰਾਮ ਵਿਚ ਪਹਿਲਾਂ ਤੋਂ ਸ਼ਾਮਲ ਹੈ। ਉਨ੍ਹਾਂ ਨੂੰ ਫਿਰ ਤੋਂ ਅਪਲਾਈ ਕਰਨ ਦੀ ਲੋੜ ਨਹੀਂ ਹੋਵੇਗੀ।

ਪ੍ਰੋਗਾਰਮ ਵਿਚ ਸ਼ਾਮਲ ਹੋਣ ਦੇ ਬਾਅਦ ਕ੍ਰੀਏਟਰਸ ਨੂੰ ਸੁਪਰ ਥੈਂਕਸ, ਸੁਪਰ ਚੈਟ ਤੇ ਸੁਪਰ ਸਟਿੱਕਰਸ ਵਰਗੀਆਂ ਕਈ ਉਪਯੋਗੀ ਟੂਲ ਦਾ ਅਕਸੈੱਸ ਮਿਲ ਜਾਵੇਗਾ। ਉਹ ਚੈਨਲ ਮੈਂਬਰਸ਼ਿਪ ਵਰਗੇ ਸਬਸਕ੍ਰਿਪਸ਼ਨ ਟੂਲ ਦਾ ਵੀ ਇਸਤੇਮਾਲ ਕਰ ਸਕਣਗੇ ਤੇ YouTube ਸ਼ਾਪਿੰਗ ਵਿਚ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰ ਸਕਣਗੇ।