ਪੰਜਾਬੀ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ, ਟੈਕਸੀ ਚਲਾਉਂਦਾ ਸੀ ਮ੍ਰਿਤਕ

 ਪੰਜਾਬੀ ਦਾ ਕੈਨੇਡਾ ‘ਚ ਗੋਲੀਆਂ ਮਾਰ ਕੇ ਕਤਲ, ਟੈਕਸੀ ਚਲਾਉਂਦਾ ਸੀ ਮ੍ਰਿਤਕ

ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਐਡਮਿੰਟਨ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ। ਜੋ ਕਿ ਲੁਧਿਆਣਾ ਨਾਲ (Edmonton Punjabi murder Canada news) ਸਬੰਧਤ ਸੀ।

ਮ੍ਰਿਤਕ ਨੌਜਵਾਨ ਟੈਕਸੀ ਚਲਾਉਂਦਾ ਸੀ। ਪੁਲਿਸ ਮੁਤਾਬਕ, ਇਹ ਘਟਨਾ ਐਡਮਿੰਟਨ ਦੇ ਦੱਖਣ ਪੱਛਮੀ ਹਿੱਸੇ ’ਚ ਬੀਤੀ ਰਾਤ ਨੂੰ ਵਾਪਰੀ। ਮੈਡੀਕਲ ਰਿਪੋਰਟ ਮੁਤਾਬਕ ਗੋਲ਼ੀਆਂ ਲੱਗਣ ਤੋਂ ਬਾਅਦ ਇੰਦਰਜੀਤ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਦੀ ਪਤਨੀ ਗਰਭਵਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ (Edmonton Punjabi murder Canada news) ਹੈ।

ਦੱਸ ਦੇਈਏ ਕਿ ਇੰਦਰਪਾਲ ਸਿੰਘ ਤਕਰੀਬਨ ਡੇਢ ਸਾਲ ਪਹਿਲਾਂ ਹੀ ਹਾਂਗਕਾਂਗ ਤੋਂ ਕੈਨੇਡਾ ਆਇਆ ਸੀ ਅਤੇ ਇਥੇ ਆਪਣਾ ਭਵਿੱਖ ਸੰਵਾਰਨ ਲਈ ਮਿਹਨਤ ਕਰ ਰਿਹਾ ਸੀ। ਹਾਲਾਤ ਦੇ ਅਨੁਸਾਰ, ਹੱਤਿਆ ਕਿਸੇ ਵਿਅਕਤੀਗਤ ਰੰਜਿਸ਼ ਜਾਂ ਗੈਂਗਵਾਰ ਨਾਲ ਜੁੜੀ ਹੋ ਸਕਦੀ ਹੈ, ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।