ਪੰਜਾਬ ਦੇ 5 ਜ਼ਿਲ੍ਹਿਆਂ ''ਚ ਭਾਰਤੀ ਚੋਣ ਕਮਿਸ਼ਨ ਨੇ  ਐੱਸ. ਐੱਸ. ਪੀਜ਼. ਦੀ ਕੀਤੀ ਤਾਇਨਾਤੀ

ਪੰਜਾਬ ਦੇ 5 ਜ਼ਿਲ੍ਹਿਆਂ ''ਚ ਭਾਰਤੀ ਚੋਣ ਕਮਿਸ਼ਨ ਨੇ  ਐੱਸ. ਐੱਸ. ਪੀਜ਼. ਦੀ ਕੀਤੀ ਤਾਇਨਾਤੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਨੇ 5 ਜ਼ਿਲ੍ਹਿਆਂ ਦੇ ਐੱਸ. ਐੱਸ. ਪੀਜ਼ ਦੀ ਤਾਇਨਾਤੀ ਕਰ ਦਿੱਤੀ ਹੈ।  ਉਨ੍ਹਾਂ ਦੱਸਿਆ ਕਿ ਦੀਪਕ ਪਾਰਿਕ ਨੂੰ ਐੱਸ. ਐੱਸ. ਪੀ. ਬਠਿੰਡਾ ਲਗਾਇਆ ਗਿਆ ਹੈ ਜਦਕਿ ਅੰਕੁਰ ਗੁਪਤਾ ਨੂੰ ਐੱਸ. ਐੱਸ. ਪੀ.  ਜਲੰਧਰ ਦਿਹਾਤੀ ਤਾਇਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਿਮਰਤ ਕੌਰ ਨੂੰ ਐੱਸ. ਐੱਸ. ਪੀ. ਮਾਲੇਰਕੋਟਲਾ, ਸੁਹੇਲ ਕਾਸਿਮ ਮੀਰ ਨੂੰ ਐੱਸ. ਐੱਸ. ਪੀ. ਪਠਾਨਕੋਟ ਅਤੇ ਡਾ. ਪ੍ਰੱਗਿਆ ਜੈਨ ਨੂੰ ਐੱਸ. ਐੱਸ. ਪੀ. ਫਾਜ਼ਿਲਕਾ ਤਾਇਨਾਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕਰਦਿਆਂ ਬੀਤੇ ਦਿਨੀਂ ਪੰਜਾਬ ਦੇ 5 SSPs ਦੀ ਬਦਲੀ ਕੀਤੀ ਸੀ। ਇਸ ਵਿਚ ਪਠਾਨਕੋਟ, ਫਾਜ਼ਿਲਕਾ, ਜਲੰਧਰ ਦਿਹਾਤੀ, ਮਲੇਰਕੋਟਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ SSP ਸ਼ਾਮਲ ਸਨ। ਇਨ੍ਹਾਂ ਅਫ਼ਸਰਾਂ ਵਿਚ ਕਾਂਗਰਸੀ MP ਦਾ ਭਰਾ IPS ਹਰਮਨਬੀਰ ਸਿੰਘ ਵੀ ਸ਼ਾਮਲ ਹੈ। ਬਠਿੰਡਾ ਦੇ SSP ਹਰਮਨਬੀਰ ਸਿੰਘ ਖਡੂਰ ਸਾਹਿਬ ਤੋਂ ਕਾਂਗਰਸੀ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੇ ਭਰਾ ਹਨ, ਇਸ ਲਈ ਉਨ੍ਹਾਂ ਦਾ ਤਬਾਦਲਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ।

ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਣਕਾਰੀ ਮੁਤਾਬਕ ਕਮਿਸ਼ਨ ਨੇ ਚੁਣੇ ਹੋਏ ਰਾਜਨੀਤਿਕ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਰਿਸ਼ਤੇਦਾਰੀ ਜਾਂ ਪਰਿਵਾਰਕ ਸਬੰਧਾਂ ਦੇ ਮੱਦੇਨਜ਼ਰ ਪੰਜਾਬ ਵਿਚ ਐੱਸ.ਐੱਸ.ਪੀ. ਬਠਿੰਡਾ ਅਤੇ ਆਸਾਮ ਵਿਚ ਐੱਸ. ਪੀ. ਸੋਨੀਤਪੁਰ ਦੇ ਤਬਾਦਲੇ ਦੇ ਨਿਰਦੇਸ਼ ਦਿੱਤੇ ਸਨ। ਪ੍ਰਸ਼ਾਸਨ ਦੇ ਪੱਖਪਾਤੀ ਹੋਣ ਜਾਂ ਸਮਝੌਤਾ ਕੀਤੇ ਜਾਣ ਦੇ ਕਿਸੇ ਵੀ ਖ਼ਦਸ਼ੇ ਨੂੰ ਦੂਰ ਕਰਨ ਲਈ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਤੋਂ ਇਲਾਵਾ ਗੁਜਰਾਤ, ਓਡੀਸ਼ਾ ਅਤੇ ਪੱਛਮੀ ਬੰਗਾਲ ਵਿਚ ਅਫ਼ਸਰਾਂ ਦੀ ਬਦਲੀ ਕੀਤੀ ਗਈ ਹੈ।