IPL ਰਾਹੀਂ ਨਵਜੋਤ ਸਿੰਘ ਸਿੱਧੂ ਨੇ ਇੱਕ ਦਹਾਕੇ ਬਾਅਦ ਕੁਮੈਂਟਰੀ ਬਾਕਸ ''ਚ ਕੀਤੀ ਵਾਪਸੀ

IPL ਰਾਹੀਂ ਨਵਜੋਤ ਸਿੰਘ ਸਿੱਧੂ ਨੇ ਇੱਕ ਦਹਾਕੇ ਬਾਅਦ ਕੁਮੈਂਟਰੀ ਬਾਕਸ ''ਚ ਕੀਤੀ ਵਾਪਸੀ

ਲਗਭਗ ਇਕ ਦਹਾਕੇ ਬਾਅਦ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਰਾਹੀਂ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਕੁਮੈਂਟਰੀ ਬਾਕਸ ਵਿਚ ਵਾਪਸੀ ਕਰ ਲਈ ਹੈ। ਉਨ੍ਹਾਂ ਦਾ ਸਟੂਡੀਓ ਵਿਚ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਕੀਤਾ ਗਿਆ। 

                Image

ਇਸ ਦੌਰਾਨ ਜਦੋਂ ਸਿੱਧੂ ਨੂੰ ਪੁੱਛਿਆ ਗਿਆ ਕਿ ਇਸ ਸੀਜ਼ਨ ਵਿਚ ਅਜਿਹੀ ਕੀ ਖ਼ਾਸ ਗੱਲ ਹੈ ਜੋ ਤੁਹਾਨੂੰ ਵਾਪਸ ਖਿੱਚ ਲਿਆਈ? ਇਸ 'ਤੇ ਸਿੱਧੂ ਨੇ ਸ਼ਾਇਰੀ ਵਿਚ ਜਵਾਬ ਦਿੰਦਿਆਂ ਕਿਹਾ, ਅਜਬ ਬਣ ਗਿਆ ਗਜਬ ਬਣ ਗਿਆ, ਆਈ. ਪੀ. ਐੱਲ. ਖ਼ੁਸ਼ੀਆਂ ਦਾ ਸੱਬਬ ਬਣ ਗਿਆ। ਜੋ ਲੋਕ ਕ੍ਰਿਕਟ ਨੂੰ ਸਮਝਦੇ ਹਨ ਖ਼ੁਦਾ ਯਾਰੋ, ਉਨ੍ਹਾਂ ਆਈ.ਪੀ.ਐੱਲ. ਦੇ ਦੀਵਾਨਿਆਂ ਲਈ ਇਹ ਇਕ ਮਜ਼ਹਬ ਬਣ ਗਿਆ।

                Image

ਸਿੱਧੂ ਨੇ ਕੁਮੈਂਟਰੀ 'ਚ ਆਪਣੀ ਖ਼ਾਸ ਪਛਾਣ ਬਣਾਈ ਸੀ ਪਰ ਇਸ ਤੋਂ ਬਾਅਦ ਉਹ ਸਿਆਸਤ 'ਚ ਰੁੱਝ ਗਏ ਸਨ। ਹੁਣ ਉਹ ਆਈ.ਪੀ.ਐੱਲ. ਨਾਲ ਆਪਣੀ ਪੁਰਾਣੀ ਪਾਰੀ ਸ਼ੁਰੂ ਕਰਨ ਲਈ ਤਿਆਰ ਹਨ। ਸਿੱਧੂ ਇਸ ਤੋਂ ਪਹਿਲਾਂ 1999 ਤੋਂ 2014 ਤੱਕ ਕੁਮੈਂਟਰੀ ਕਰਦੇ ਰਹੇ ਸਨ।