- Updated: April 25, 2023 09:19 PM
ਦਿੱਲੀ 'ਚ ਮੇਅਰ ਅਹੁਦੇ ਲਈ ਚੋਣਾਂ ਬੁੱਧਵਾਰ ਨੂੰ ਹੋਣੀਆਂ ਹਨ, ਜਿਸ 'ਚ ਸਿੱਧਾ ਮੁਕਾਬਲਾ ਆਮ ਆਦਮੀ ਪਾਰਟੀ (ਆਪ) ਦੀ ਸ਼ੈਲੀ ਓਬਰਾਏ ਅਤੇ ਭਾਜਪਾ ਪਾਰਟੀ ਦੀ ਆਗੂ ਸ਼ਿਖਾ ਰਾਏ ਵਿਚਕਾਰ ਹੋਵੇਗਾ। ਦਿੱਲੀ ਨਗਰ ਨਿਗਮ 'ਚ 'ਆਪ' ਦੀ ਸਰਕਾਰ ਹੈ। ਅਧਿਕਾਰੀਆਂ ਨੇ ਦੱਸਿਆ ਸੀ ਕਿ 26 ਅਪ੍ਰੈਲ ਨੂੰ ਹੋਣ ਵਾਲੀ ਮੇਅਰ ਦੀ ਚੋਣ ਲਈ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ, ਜਿਨ੍ਹਾਂ ਵਿਚ ਮੌਜੂਦਾ ਮੇਅਰ ਓਬਰਾਏ ਅਤੇ ਭਾਜਪਾ ਦੀ ਸ਼ਿਖਾ ਰਾਏ ਸ਼ਾਮਲ ਹਨ।
ਸ਼ੈਲੀ ਓਬਰਾਏ 22 ਫਰਵਰੀ ਨੂੰ ਦਿੱਲੀ ਦੀ ਮੇਅਰ ਚੁਣੀ ਗਈ ਸੀ। ਉਨ੍ਹਾਂ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫਰਕ ਨਾਲ ਹਰਾਇਆ। ਸ਼ੈਲੀ ਨੂੰ 150 ਵੋਟਾਂ ਮਿਲੀਆਂ, ਜਦਕਿ ਰੇਖਾ ਨੂੰ ਕੁੱਲ 266 ਵੋਟਾਂ 'ਚੋਂ 116 ਵੋਟਾਂ ਮਿਲੀਆਂ।ਰਾਸ਼ਟਰੀ ਰਾਜਧਾਨੀ 'ਚ ਮੇਅਰ ਦੇ ਅਹੁਦੇ ਦੀ ਚੋਣ ਇਕ-ਇਕ ਸਾਲ ਦੇ 5 ਕਾਰਜਕਾਲ ਲਈ ਹੁੰਦੀ ਹੈ। ਪਹਿਲੇ ਸਾਲ ਮੇਅਰ ਦਾ ਅਹੁਦਾ ਔਰਤਾਂ ਲਈ ਹੁੰਦਾ ਹੈ, ਜਦਕਿ ਤੀਜੇ ਸਾਲ ਇਹ ਰਾਖਵੀਂ ਸ਼੍ਰੇਣੀ ਲਈ ਹੁੰਦਾ ਹੈ। ਹੋਰ ਤਿੰਨ ਸਾਲਾਂ (ਦੂਜੇ, ਚੌਥੇ ਅਤੇ ਪੰਜਵੇਂ) ਵਿਚ ਇਹ ਅਹੁਦਾ ਅਣਰਿਜ਼ਰਵਡ ਵਰਗ ਲਈ ਹੈ। ਅਧਿਕਾਰਤ ਸੂਤਰਾਂ ਨੇ 3 ਅਪ੍ਰੈਲ ਨੂੰ ਕਿਹਾ ਸੀ ਕਿ ਓਬਰਾਏ ਨਵੇਂ ਮੇਅਰ ਦੀ ਚੋਣ ਤੱਕ ਅਹੁਦੇ 'ਤੇ ਬਣੇ ਰਹਿਣਗੇ।