ਲੜਾਈ-ਝਗੜਾ ਹੋਣ ਮਗਰੋਂ ਵੋਟਿੰਗ ਦੌਰਾਨ ਚੱਲ ਗਈ ਗੋਲ਼ੀ ਜਿਸ ਕਾਰਨ ਰੱਦ ਹੋਈਆਂ ਚੋਣਾਂ

ਲੜਾਈ-ਝਗੜਾ ਹੋਣ ਮਗਰੋਂ ਵੋਟਿੰਗ ਦੌਰਾਨ ਚੱਲ ਗਈ ਗੋਲ਼ੀ ਜਿਸ ਕਾਰਨ ਰੱਦ ਹੋਈਆਂ ਚੋਣਾਂ

ਇਕ ਪਾਸੇ ਜਿੱਥੇ ਪੂਰੇ ਪੰਜਾਬ 'ਚ ਚੋਣਾਂ ਦੀ ਗਿਣਤੀ ਮੁਕੰਮਲ ਹੋਣ ਮਗਰੋਂ ਜਿੱਤੇ ਹੋਏ ਉਮੀਦਵਾਰਾਂ ਦੇ ਘਰ ਖੁਸ਼ੀ ਦੀ ਲਹਿਰ ਦੌੜ ਗਈ ਹੈ, ਉੱਥੇ ਹੀ ਪੰਜਾਬ ਦੇ ਕਈ ਪਿੰਡ ਅਜਿਹੇ ਵੀ ਹਨ, ਜਿੱਥੇ ਵੋਟਿੰਗ ਦੌਰਾਨ ਹਾਲਾਤ ਖ਼ਰਾਬ ਹੋਣ ਕਾਰਨ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਅਜਿਹਾ ਹੀ ਮਾਮਲਾ ਮੋਗਾ ਜ਼ਿਲ੍ਹੇ ਦੇ ਬਾਘਾਪੁਰਾਣਾ ਨੇੜਲੇ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਵੋਟਿੰਗ ਦੌਰਾਨ ਪਿੰਡ 'ਚ ਲੜਾਈ ਝਗੜਾ ਤੇ ਫਾਇਰਿੰਗ ਹੋਣ ਮਗਰੋਂ ਮਾਹੌਲ ਖ਼ਰਾਬ ਹੋ ਗਿਆ ਸੀ ਤੇ ਹੁਣ ਉੱਥੇ ਚੋਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। 

                                     Image

ਹਾਲਾਂਕਿ ਹਾਲੇ ਨਵੀਆਂ ਤਰੀਕਾਂ ਬਾਰੇ ਕੋਈ ਜਾਣਕਾਰੀ ਨਹੀਂ ਆਈ ਹੈ, ਪਰ ਹੁਣ ਇੱਥੇ ਮੁੜ ਚੋਣਾਂ ਕਦੋਂ ਕਰਵਾਈਆਂ ਜਾਣਗੀਆਂ, ਇਸ ਬਾਰੇ ਜਲਦੀ ਹੀ ਐਲਾਨ ਕੀਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਮੋਗਾ ਦੇ ਕੋਟਲਾ ਮਿਹਰ ਸਿੰਘ ਵਾਲਾ ਵਿਖੇ ਵੋਟਿੰਗ ਦੌਰਾਨ ਲੜਾਈ ਝਗੜੇ ਮਗਰੋਂ ਗੋਲੀ ਚੱਲ ਗਈ ਸੀ, ਜਿਸ ਤੋਂ ਬਾਅਦ ਗੋਲ਼ੀ ਦੀ ਆਵਾਜ਼ ਸੁਣ ਕੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਉਹ ਆਪਣੀ ਜਾਨ ਬਚਾਉਂਦੇ ਹੋਏ ਇੱਧਰ-ਉੱਧਰ ਭੱਜਣ ਲੱਗੇ। ਇਸ ਮਗਰੋਂ ਬਚ-ਬਚਾਅ ਲਈ ਪੁਲਸ ਨੂੰ ਸੱਦਣਾ ਪਿਆ ਸੀ।