- Updated: August 21, 2026 12:01 PM
ਅਜਨਾਲਾ ਦੇ ਪਿੰਡ ਜਟਾਂ ਵਿਖੇ ਘਰ ਵਿਚ ਜ਼ਬਰਦਸਤ ਧਮਾਕਾ ਹੋਇਆ ਹੈ ਤੇ ਇਸ ਵਿਚ ਕਾਰ ਦੇ ਸ਼ੀਸ਼ੇ ਤੇ 2 ਐਕਟਿਵਾ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। 2 ਔਰਤਾਂ ਵੀ ਇਸ ਵਿਚ ਜ਼ਖਮੀ ਹੋਈਆਂ ਦੱਸੀਆਂ ਜਾ ਰਹੀਆਂ ਹਨ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੈ। ਬੀਤੀ ਰਾਤ ਪੰਜਾਬ ਬੰਦ ਦੀ ਕਾਲ ਤੋਂ ਪਹਿਲਾਂ ਇਹ ਹਾਦਸਾ ਵਾਪਰਿਆ ਹੈ।
ਪੀੜਤ ਪਰਿਵਾਰਕ ਮੈਂਬਰ ਮੁਤਾਬਕ, ਦੋ ਅਣਪਛਾਤੇ ਵਿਅਕਤੀ ਮੂੰਹ ਕੱਪੜੇ ਨਾਲ ਢਕ ਕੇ ਘਰ ਨੇੜੇ ਆਏ ਅਤੇ ਕਥਿਤ ਤੌਰ ’ਤੇ ਗ੍ਰਨੇਡ ਵਰਗੀ ਵਸਤੂ ਸੁੱਟੀ, ਜਿਸ ਕਾਰਨ ਘਰ ਨੂੰ ਨੁਕਸਾਨ ਪਹੁੰਚਿਆ ਤੇ ਗੱਡੀ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ, ਹਮਲਾ ਅਸਲ ਵਿੱਚ ਗ੍ਰਨੇਡ ਨਾਲ ਹੋਇਆ ਜਾਂ ਨਹੀਂ, ਇਸ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ।
ਫਿਲਹਾਲ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਲੋਕਾਂ ਵਿਚ ਕਾਫੀ ਸਹਿਮ ਦਾ ਮਾਹੌਲ ਹੈ। ਪੰਜਾਬ ਬੰਦ ਦੀ ਕਾਲ ਵਿਚਾਲੇ ਇਸ ਤਰ੍ਹਾਂ ਦੀ ਘਟਨਾ ਸੁਰੱਖਿਆ ਵਿਵਸਥਾ ‘ਤੇ ਵੱਡਾ ਸਵਾਲ ਖੜ੍ਹਾ ਕਰਦੀ ਹੈ।