ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਹੋਇਆ ਪਰਦਾਫ਼ਾਸ਼,  8 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਫਿਰੌਤੀਆਂ ਮੰਗਣ ਵਾਲੇ ਗਿਰੋਹ ਦਾ ਹੋਇਆ ਪਰਦਾਫ਼ਾਸ਼,  8 ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ

ਲੋਹੀਆਂ ਪੁਲਸ ਨੇ ਬੀਤੇ ਦਿਨ ਵੱਖ-ਵੱਖ ਮਾਮਲਿਆਂ ’ਚ 8 ਮੁਲਜ਼ਮਾਂ ਨੂੰ ਕਾਬੂ ਕਰਕੇ 5 ਮਾਮਲਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ’ਚੋਂ 3 ਮਾਮਲੇ ਸਾਲ 2024 ਅਤੇ 2 ਮਾਮਲੇ 2025 ਦੇ ਦੱਸੇ ਦਾ ਰਹੇ ਹਨ ਜਦਕਿ ਲੋਹੀਆਂ ਨੇੜੇ ਪੈਂਦੇ ਪੈਟਰੋਲ ਪੰਪ ਦੇ ਮਾਲਕ ਕੋਲੋਂ 50 ਲੱਖ ਦੀ ਫਿਰੌਤੀ ਮੰਗਣ ਅਤੇ ਮਨ੍ਹਾ ਕਰਨ ’ਤੇ ਉਸ 'ਤੇ ਗੋਲ਼ੀਆਂ ਚਲਾਈਆਂ ਗਈਆਂ ਸਨ ਪਰ ਪੰਪ ਮਾਲਕ ਇਸ ਗੋਲ਼ੀਬਾਰੀ ’ਚ ਬਚ ਗਿਆ ਸੀ।

ਐੱਸ. ਐੱਸ. ਪੀ. ਦਿਹਾਤੀ ਜਲੰਧਰ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਡੀ. ਐੱਸ. ਪੀ. ਓਂਕਾਰ ਸਿੰਘ ਬਰਾੜ, ਬਲਵਿੰਦਰ ਸਿੰਘ ਭੁੱਲਰ ਐੱਸ. ਐੱਚ. ਓ. ਸ਼ਾਹਕੋਟ, ਲਾਭ ਸਿੰਘ ਐੱਸ. ਐੱਚ. ਓ. ਲੋਹੀਆਂ ਤੇ ਸੀ. ਆਈ. ਏ. ਦਿਹਾਤੀ ਦੀਆਂ ਟੀਮਾਂ ਨੇ ਐੱਚ. ਪੀ. ਪੈਟਰੋਲ ਪੰਪ ਦੇ ਮਾਲਕ ਗੁਰਚਰਨ ਸਿੰਘ ਉਰਫ਼ ਲਾਲੀ ਵਾਸੀ ਨਸੀਰਪੁਰ ਥਾਣਾ ਲੋਹੀਆਂ ਕੋਲੋਂ ਫਿਰੌਤੀ ਮੰਗਣ ਅਤੇ ਉਸ ’ਤੇ ਗੋਲ਼ੀਆਂ ਚਲਾਉਣ ਦੇ ਦੋਸ਼ ’ਚ 2 ਮੁਲਜ਼ਮਾਂ ਅਨਮੋਲਪ੍ਰੀਤ ਸਿੰਘ ਉਰਫ਼ ਮੇਲਾ ਵਾਸੀ ਚੱਕ ਯੂਸਫਪੁਰ ਆਲੇਵਾਲਥਾਣਾ ਲੋਹੀਆਂ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਹੰਸਾਵਾਲਾ ਥਾਣਾ ਗੋਇੰਦਵਾਲ ਜ਼ਿਲ੍ਹਾ ਤਰਨਤਾਰਨ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਮੁਲਜ਼ਮਾਂ ਨੇ ਦੌਰਾਨੇ ਤਫ਼ਤੀਸ਼ ਇਸ ਵਾਰਦਾਤ ’ਚ ਸ਼ਾਮਲ ਹੋਣ ਦਾ ਮੰਨਿਆ। ਜਾਂਚ ਦੌਰਾਨ 6 ਹੋਰ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਮਿਲੀ, ਜੋ ਉਨ੍ਹਾਂ ਨਾਲ ਫਿਰੌਤੀਆਂ ਮੰਗਦੇ ਸਨ।

ਕਾਬੂ ਕੀਤੇ ਗਏ 6 ਮੁਲਜ਼ਮਾਂ ’ਚ ਨਵਦੀਪ ਸਿੰਘ ਉਰਫ਼ ਸੋਨਾ ਥਾਣਾ ਗੋਇੰਦਵਾਲ ਸਾਹਿਬ, ਸੁਰਿੰਦਰ ਪਾਲ ਸਿੰਘ ਉਰਫ਼ ਸ਼ਿੰਦਾ ਪੁੱਤਰ ਅਮਰਜੀਤ ਸਿੰਘ ਵਾਸੀ ਪੂਨੀਆਂ ਥਾਣਾ ਸ਼ਾਹਕੋਟ, ਅਮਰਜੀਤ ਸਿੰਘ ਉਰਫ਼ ਅਮਨ ਵਾਸੀ ਕਾਂਗਣਾ ਥਾਣਾ ਸ਼ਾਹਕੋਟ, ਮਨਪ੍ਰੀਤ ਸਿੰਘ ਉਰਫ਼ ਨਾਣਾ ਵਾਸੀ ਪੂਨੀਆ ਥਾਣਾ ਸ਼ਾਹਕੋਟ, ਅਸ਼ਮਨ ਉਰਫ਼ ਅੰਸ਼ ਵਾਸੀ ਦੌਲਤਪੁਰ ਢੰਡਾ ਪਠਾਨਕੋਟ, ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਜਗਤਾਰ ਵਾਸੀ ਫ਼ਤਿਹਪੁਰ ਭਗਵਾਂ ਥਾਣਾ ਲੋਹੀਆਂ ਸ਼ਾਮਲ ਹਨ। ਇਨ੍ਹਾਂ ਨੂੰ ਕਾਬੂ ਕਰਨ ਨਾਲ ਬਿੱਕਰ ਸਿੰਘ ਪੁੱਤਰ ਲੇਟ ਮਲਕੀਤ ਸਿੰਘ ਵਾਸੀ ਵਾਰਡ ਨੰਬਰ 10 ਲੋਹੀਆਂ, ਅਵਤਾਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕੋਟਲੀ ਕੰਬੋਜ ਥਾਣਾ ਲੋਹੀਆਂ, ਗੁਰਚਰਨ ਸਿੰਘ ਉਰਫ਼ ਲਾਲੀ ਵਾਸੀ ਨਸੀਰਪੁਰ ਥਾਣਾ ਲੋਹੀਆਂ, ਗੁਰਪ੍ਰੀਤ ਸਿੰਘ ਉਰਫ਼ ਸੋਢੀ ਵਾਸੀ ਯੂਸਫਪੁਰ ਆਲੇਵਾਲ ਦੇ ਮਾਮਲੇ ਸੁਲਝਾਉਣ ’ਚ ਸਫਲਤਾ ਮਿਲੀ ਹੈ।

ਐੱਸ. ਐੱਸ. ਪੀ. ਦਿਹਾਤੀ ਵਿਰਕ ਨੇ ਦੱਸਿਆ ਕਿ ਲਖਵਿੰਦਰ ਸਿੰਘ ਉਰਫ ਖੰਨਾ ਵਾਸੀ ਨਵਾਂ ਪਿੰਡ ਦੋਨੇਵਾਲ ਥਾਣਾ ਲੋਹੀਆਂ, ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਰਜਿੰਦਰ ਸਿੰਘ ਵਾਸੀ ਨਵਾਂ ਪਿੰਡ ਦੋਨੇਵਾਲ ਥਾਣਾ ਲੋਹੀਆਂ, ਗੁਰਦੇਵ ਸਿੰਘ ਵਾਸੀ ਪੱਤੀ ਲੰਮਿਆਂ ਥਾਣਾ ਗੋਇੰਦਵਾਲ, ਹਰਮਨ ਸਿੰਘ ਉਰਫ ਹਮੂੰ ਵਾਸੀ ਖਵਾਸ਼ਪੁਰ ਥਾਣਾ ਗੋਇੰਦਵਾਲ, ਜਗਦੀਪ ਸਿੰਘ ਉਰਫ ਜੱਗਾ ਪੁੱਤਰ ਨਿਰਮਲ ਸਿੰਘ ਵਾਸੀ ਫੂਕੀਵਾਲ ਥਾਣਾ ਸੁਲਤਾਨਪੁਰ ਲੋਧੀ (ਇੰਗਲੈਂਡ), ਸਤਨਾਮ ਸਿੰਘ ਉਰਫ ਸੱਤਾ ਵਾਸੀ ਨੌਸ਼ਿਹਰਾ ਪਨੂੰਆਂ (ਕੈਨੇਡਾ) ਨਵਦੀਪ ਸਿੰਘ ਉਰਫ ਗ੍ਹਾਲਾ ਵਾਸੀ ਚੱਕ ਪੱਟੀ ਬਾਲ ਬਹਾਦਰ ਥਾਣਾ ਕਬੀਰਪੁਰ ਕਪੂਰਥਲਾ (ਇੰਗਲੈਂਡ), ਜਰਮਨਜੀਤ ਉਰਫ ਜੰਮੂ ਵਾਸੀ ਹੰਸਾ ਵਾਲਾ (ਯੂ. ਐੱਸ. ਏ.), ਰਾਜਕਰਨਜੀਤ ਸਿੰਘ ਉਰਫ ਰਾਜਾ ਵਾਸੀ ਚੱਕ ਯੂਸਫਪੁਰ ਆਲੇਵਾਲ ਥਾਣਾ ਲੋਹੀਆਂ (ਯੂ. ਐੱਸ. ਏ.), ਗਗਨ ਵਾਸੀ ਬਟਾਲਾ (ਯੂ. ਐੱਸ. ਏ.) ਸਾਰੇ ਵਿਦੇਸ਼ਾਂ ’ਚ ਵਸਦੇ ਹਨ ਤੇ ਇਨ੍ਹਾਂ ਨੂੰ ਵਿਦੇਸ਼ਾਂ ’ਚੋਂ ਕਾਬੂ ਕਰਨ ਲਈ ਕਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਕਾਬੂ ਕੀਤੇ ਮੁਲਜ਼ਮਾਂ ਕੋਲੋਂ ਇਕ ਦੇਸੀ ਪਿਸਟਲ ਸਮੇਤ ਜ਼ਿੰਦਾ ਰੋਂਦ, ਇਕ ਮੋਟਰਸਾਈਕਲ ਬਿਨਾਂ ਨੰਬਰੀ ਅਤੇ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ।