ਫਰਜ਼ੀ IPS ਅਫਸਰ ਪਤਨੀ ਸਣੇ ਜਲੰਧਰ ‘ਚ ਕਾਬੂ, ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 31.50 ਲੱਖ ਰੁ.

ਫਰਜ਼ੀ IPS ਅਫਸਰ ਪਤਨੀ ਸਣੇ ਜਲੰਧਰ ‘ਚ ਕਾਬੂ, ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੇ 31.50 ਲੱਖ ਰੁ.

ਜਲੰਧਰ ਪੁਲਿਸ ਨੇ ਖੁਦ ਨੂੰ ਆਈਪੀਐੱਸ ਅਧਿਕਾਰੀ ਦੱਸ ਕੇ ਲੋਕਾਂ ਤੋਂ ਕਰੋੜਾਂ ਦੁ ਸੁਪਨੇ ਦਿਖਾਉਣ ਵਾਲੇ ਇੱਕ ਕਥਿਤ ਠੱਗ ਨੂੰ ਪਤਨੀ ਸਣੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਅਨਮੋਲ ਰਤਨ ਵਜੋਂ ਹੋਈ ਹੈ, ਜੋ ਕਿ ਫਤਿਹਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਆਈਪੀਐਸ ਅਫ਼ਸਰ ਬਣ ਕੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਦਾ ਲਾਲਚ ਦੇ ਕੇ ਠੱਗਦਾ ਸੀ।

ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਔਰਤ ਨਾਲ ਲਗਭਗ ਲਗਭਗ 31 50 ਹਜ਼ਾਰ ਰੁਪਏ ਦੀ ਠੱਗ ਕੀਤੀ ਸੀ। ਦੋਸ਼ੀ ਨੇ ਉਸਨੂੰ ਭਰੋਸਾ ਦਿੱਤਾ ਕਿ ਉਹ ਉਸ ਨੂੰ ਅਤੇ ਉਸ ਦੇ ਭਰਾ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਏਗਾ। ਇਸ ਤੋਂ ਇਲਾਵਾ ਉਸਨੇ ਆਪਣੇ ਪਿਤਾ ਦੇ ਨਾਮ ‘ਤੇ 300,000 ਰੁਪਏ ਵੀ ਜਮ੍ਹਾ ਕਰਵਾਏ ਸਨ।

ਦੱਸਿਆ ਗਿਆ ਹੈ ਕਿ ਅਨਮੋਲ ਰਤਨ ਨੇ ਆਪਣੇ ਆਪ ਨੂੰ ਇੱਕ ਪ੍ਰਭਾਵਸ਼ਾਲੀ ਆਈਪੀਐਸ ਅਫ਼ਸਰ ਵਜੋਂ ਪੇਸ਼ ਕਰਨ ਲਈ ਜਾਅਲੀ ਰਿਕਾਰਡ ਅਤੇ ਦਸਤਾਵੇਜ਼ ਬਣਾਏ। ਇਨ੍ਹਾਂ ਦਸਤਾਵੇਜ਼ਾਂ ਅਤੇ ਆਪਣੇ ਝੂਠੇ ਪ੍ਰਭਾਵ ਦੀ ਵਰਤੋਂ ਕਰਕੇ ਉਸਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ ਨੌਕਰੀਆਂ ਦੇਣ ਦੀ ਆੜ ਵਿੱਚ ਵੱਡੀ ਰਕਮ ਵਸੂਲੀ।

ਪੁਲਿਸ ਮੁਤਾਬਕ ਮੁਲਜ਼ਮ ਨੇ ਧੋਖਾਧੜੀ ਤੋਂ ਪ੍ਰਾਪਤ ਹੋਈ ਕਮਾਈ ਨਾਲ ਨਕੋਦਰ ਸ਼ਹਿਰ ਵਿੱਚ ਇੱਕ ਆਲੀਸ਼ਾਨ ਕੋਠੀ ਅਤੇ ਇੱਕ ਕਾਰ ਵੀ ਖਰੀਦੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਦੋਸ਼ੀ ਦੀ ਪਤਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ, ਕਿਉਂਕਿ ਮੁੱਢਲੀ ਜਾਂਚ ਵਿੱਚ ਉਸਦੀ ਭੂਮਿਕਾ ਵੀ ਸਾਹਮਣੇ ਆਈ ਹੈ।