- Updated: August 21, 2025 02:30 PM
ਫ਼ਰੀਦਕੋਟ ਦੇ ਪੰਜਗਰਾਈਂ ਕਲਾਂ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਪਿੰਦਰ ਸਿੰਘ ਗੋਲੂ ਉਰਫ਼ ਜੰਬੋ ਬਰਾੜ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਦੱਸ ਦਈਏ ਕਿ ਗੁਰਪਿੰਦਰ ਕਬੱਡੀ ਦਾ ਵਧੀਆ ਖਿਡਾਰੀ ਸੀ ਤੇ ਕੈਨੇਡਾ ਦੀ ਧਰਤੀ ’ਤੇ ਵੀ ਅਪਣੀ ਕਬੱਡੀ ਦੇ ਜ਼ੌਹਰ ਦਿਖਾ ਕੇ ਆਇਆ ਸੀ। ਉਹ ਲੰਮਾ ਸਮਾਂ ਕਬੱਡੀ ਦੇ ਖੇਡ ਮੈਦਾਨ ਤੋਂ ਦੂਰ ਰਿਹਾ। ਅੱਜ ਉਸ ਦੀ ਖੇਤ ’ਚ ਮੌਤ ਹੋ ਗਈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਸਮੂਹ ਪੰਜਗਰਾਈਂ ਕਲਾਂ ਵਿਚ ਉਦਾਸੀ ਦਾ ਮਾਹੌਲ ਹੈ।