ਗੋਲੀਬਾਰੀ ਹੋਇ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ''ਚ , 3 ਦੀ ਮੌਤ ਦੇ ਨਾਲ ਕਈ ਲੋਕ ਹੋਏ ਜ਼ਖਮੀ

ਗੋਲੀਬਾਰੀ ਹੋਇ ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ''ਚ , 3 ਦੀ ਮੌਤ ਦੇ ਨਾਲ ਕਈ ਲੋਕ ਹੋਏ ਜ਼ਖਮੀ

ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਸੋਮਵਾਰ ਨੂੰ ਈਸਟ ਲੈਂਸਿੰਗ ਸਥਿਤ ਮਿਸ਼ੀਗਨ ਸਟੇਟ ਯੂਨੀਵਰਸਿਟੀ 'ਚ ਗੋਲੀਬਾਰੀ ਕੀਤੀ ਗਈ। ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ।

                                              Image

ਮਿਸ਼ੀਗਨ ਸਟੇਟ ਯੂਨੀਵਰਸਿਟੀ ਪੁਲਸ ਦਾ ਕਹਿਣਾ ਹੈ ਕਿ ਕੈਂਪਸ ਵਿੱਚ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ। ਯੂਨੀਵਰਸਿਟੀ ਪੁਲਸ ਨੇ ਟਵੀਟ ਕਰਕੇ ਕੈਂਪਸ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ। ਹਾਲਾਂਕਿ ਗੋਲੀਬਾਰੀ ਬਾਰੇ ਹੋਰ ਵੇਰਵਿਆਂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ ਨੇ ਕਿਹਾ ਕਿ ਬਰਕ ਹਾਲ ਅਤੇ ਆਈਐਮ ਈਸਟ ਐਥਲੈਟਿਕ ਸਹੂਲਤ ਵਜੋਂ ਜਾਣੀ ਜਾਂਦੀ ਅਕਾਦਮਿਕ ਇਮਾਰਤ ਨੇੜੇ ਦੋ ਥਾਵਾਂ 'ਤੇ ਗੋਲੀਆਂ ਚਲਾਈਆਂ ਗਈਆਂ।

                                             Image

ਮਿਸ਼ੀਗਨ ਸਟੇਟ ਯੂਨੀਵਰਸਿਟੀ (ਐੱਮ.ਐੱਸ.ਯੂ.) ਦੀ ਬੁਲਾਰਨ ਐਮਿਲੀ ਗੂਰੇਂਟ ਦਾ ਹਵਾਲਾ ਦਿੰਦੇ ਹੋਏ ਡੇਟਰੋਇਟ ਨਿਊਜ਼ ਨੇ ਕੈਂਪਸ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਉੱਧਰ ਪੁਲਸ ਨੇ ਟਵੀਟ ਕਰਕੇ ਸ਼ੱਕੀ ਦੀ ਜਾਣਕਾਰੀ ਦਿੱਤੀ।

                                           Image

ਪੁਲਸ ਮੁਤਾਬਕ ਮਿਸ਼ੀਗਨ ਰਾਜ ਦੀ ਰਾਜਧਾਨੀ ਲੈਂਸਿੰਗ ਤੋਂ ਲਗਭਗ 90 ਮੀਲ ਉੱਤਰ-ਪੱਛਮ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਸ਼ੱਕੀ ਨੌਜਵਾਨ ਲੜਕਾ ਹੈ ਅਤੇ ਉਸ ਨੇ ਮਾਸਕ ਪਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪੈਦਲ ਜਾਂਦੇ ਦੇਖਿਆ ਗਿਆ।