ਅੰਮ੍ਰਿਤਸਰ ‘ਚ ‘ਆਪ’ ਦੇ ਵਾਰਡ ਇੰਚਾਰਜ ‘ਤੇ ਫਾਇਰਿੰਗ, ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ

ਅੰਮ੍ਰਿਤਸਰ ‘ਚ ‘ਆਪ’ ਦੇ ਵਾਰਡ ਇੰਚਾਰਜ ‘ਤੇ ਫਾਇਰਿੰਗ, ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ

ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਵਾਰਡ ਇੰਚਾਰਜ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਵਾਰਡ ਨੰਬਰ 42 ਦੇ ਇੰਚਾਰਜ ਜੈਪਾਲ ਸਿੰਘ ਬਾਊ ‘ਤੇ ਫਾਇਰਿੰਗ ਕੀਤੀ ਗਈ। ਗੋਲੀਆਂ ਚੱਲਣ ਦਾ ਕਾਰਨ ਨਿੱਜੀ ਰੰਜਿਸ਼ ਦੱਸਿਆ ਜਾ ਰਿਹਾ।

ਗੋਲੀਆਂ ਲੱਗਣ ਤੋਂ ਬਾਅਦ ਇੰਚਾਰਜ ਜੈਪਾਲ ਸਿੰਘ ਬਾਊ ਜ਼ਖਮੀ ਹੋ ਗਿਆ। ਉਸਨੂੰ ਜ਼ਖਮੀ ਹਾਲਤ ਵਿੱਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੈਪਾਲ ਸਿੰਘ ਬਾਊ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਵਾਰਡ ਨੰਬਰ 42 ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਵੀ ਲੜ ਚੁੱਕਿਆ ਹੈ।