- Updated: May 23, 2026 06:18 PM
ਅਮਰੀਕਾ ਵਿਚ ਪਰਮਾਨੈਂਟ ਰੈਜੀਡੈਂਸ (PR) ਦੀ ਉਮੀਦ ਰੱਖਣ ਵਾਲੇ ਹੁਣ ਸੈਂਕੜੇ ਭਾਰਤੀਆਂ ਲਈ ਵੱਡੀ ਮੁਸੀਬਤ ਆ ਸਕਦੀ ਹੈ। ਟਰੰਪ ਪ੍ਰਸ਼ਾਸਨ ਨੇ ਬੀਤੇ ਦਿਨੀਂ ਐਲਾਨ ਕਰਦੇ ਹੋਏ ਕਿਹਾ ਕਿ ਜੋ ਪ੍ਰਵਾਸੀ ਅਮਰੀਕਾ ਵਿਚ ਰਹਿਣ ਲਈ ਗ੍ਰੀਨ ਕਾਰਡ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪ੍ਰਕਿਰਿਆ ਦੌਰਾਨ ਅਮਰੀਕਾ ਵਿਚ ਰਹਿਣ ਦੇ ਬਦਲੇ ਆਪਣੀ ਹੋਮ ਕੰਟਰੀ ਤੋਂ ਅਪਲਾਈ ਕਰਨਾ ਹੋਵੇਗਾ। ਅਮਰੀਕੀ ਨਾਗਰਿਕਤਾ ਤੇ ਇਮੀਗ੍ਰੇਸ਼ਨ ਸੇਵਾ ਵੱਲੋਂ ਜਾਰੀ ਨਵੀਂ ਗਾਈਡਲਾਈਨ ਤਹਿਤ ਜੋ ਗ੍ਰੀਨ ਕਾਰਡ ਲਈ ਅਡਜਟਸਮੈਂਟ ਸਟੇਟਸ ਚਾਹੁੰਦੇ ਹਨ, ਉਨ੍ਹਾਂ ਨੂੰ ਇਸ ਪ੍ਰਕਿਰਿਆ ਦੌਰਾਨ ਅਮਰੀਕਾ ਵਿਚ ਰਹਿਣ ਬਦਲੇ ਆਪਣੇ ਦੇਸ਼ ਤੋਂ ਹੀ ਅਪਲਾਈ ਕਰਨਾ ਹੋਵੇਗਾ। ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਰਾਹੀਂ ਉਨ੍ਹਾਂ ਨੂੰ ਅਰਜ਼ੀ ਦੇਣੀ ਪਵੇਗੀ।
ਗ੍ਰੀਨ ਗਾਰਡ ਹੋਲਡਰ ਅਮਰੀਕਾ ਵਿਚ ਕਿਤੇ ਵੀ ਰਹਿ ਸਕਦਾ ਹੈ, ਕਈ ਕੰਪਨੀਆਂ ਲਈ ਕੰਮ ਕਰ ਸਕਦਾ ਹੈ। ਅਮਰੀਕਾ ਵਿਚ ਪੜ੍ਹਾਈ ਕਰ ਸਕਦਾ ਹੈ। ਦੇਸ਼ ਦੇ ਅੰਦਰ ਤੇ ਬਾਹਰ ਯਾਤਰਾ ਕਰ ਸਕਦਾ ਹੈ ਤੇ ਯੋਗ ਹੋਣ ‘ਤੇ ਅਮਰੀਕੀ ਨਾਗਰਿਕਤਾ ਲਈ ਅਪਲਾਈ ਕਰ ਸਕਦਾ ਹੈ। USCIS ਦੇ ਬੁਲਾਰੇ ਨੇ ਕਿਹਾ ਕਿ ਹੁਣ ਕੋਈ ਵੀ ਵਿਦੇਸ਼ੀ ਜੋ ਅਸਥਾਈ ਤੌਰ ਤੋ ਅਮਰੀਕਾ ਵਿਚ ਹੈ ਤੇ ਗ੍ਰੀਨ ਕਾਰਡ ਚਾਹੁੰਦਾ ਹੈ, ਉੁਸ ਨੂੰ ਅਪਲਾਈ ਕਰਨ ਲਈ ਆਪਣੇ ਗ੍ਰਹਿ ਦੇਸ਼ ਪਰਤਣਾ ਹੋਵੇਗਾ।
ਅਮਰੀਕੀ ਪ੍ਰਸ਼ਾਸਨ ਦੇ ਇਸ ਕਦਮ ਦਾ ਉਥੇ ਰਹਿ ਰਹੇ ਇੰਟਰਨੈਸ਼ਨਲ ਸਟੂਡੈਂਟਸ, H-1B ਵੀਜ਼ਾ ਹੋਲਡਰਸ ਤੇ ਸੈਲਾਨੀਆਂ ‘ਤੇ ਕਾਫੀ ਅਸਰ ਪੈ ਸਕਦਾ ਹੈ ਜੋ ਬਿਨਾਂ ਦੇਸ਼ ਛੱਡੇ ਪਰਮਾਨੈਂਟ ਰੈਜੀਡੈਂਸੀ ਦੀ ਉਮੀਦ ਲਗਾ ਰਹੇ ਸੀ। ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ ਨੇ ਲਿਖਿਆ ਜੋ ਵਿਦੇਸ਼ੀ ਨਾਗਰਿਕ ਅਸਥਾਈ ਤੌਰ ਤੋ ਅਮਰੀਕਾ ਵਿਚ ਹਨ ਤੇ ਗ੍ਰੀਨ ਕਾਰਡ ਚਾਹੁੰਦੇ ਹਨ ਉਨ੍ਹਾਂ ਨੂੰ ਅਪਲਾਈ ਕਰਨ ਲਈ ਆਪਣੇ ਗ੍ਰਹਿ ਦੇਸ਼ ਪਰਤਣਾ ਹੋਵੇਗਾ। ਇਹ ਨੀਤੀ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਕਾਨੂੰਨ ਮੁਤਾਬਕ ਕੰਮ ਕਰਨ ਦੀ ਇਜਾਜ਼ਤ ਦਿੰਦੀ ਹੈ।