ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਮਨੂਨੀ ਖੱਡ ’ਚ ਹੜ੍ਹ ਕਾਰਨ 15 ਤੋਂ 20 ਮਜ਼ਦੂਰਾਂ ਦੇ ਮਾਰੇ ਜਾਣ ਦਾ ਖਦਸ਼ਾ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ’ਚ ਮਨੂਨੀ ਖੱਡ ’ਚ ਹੜ੍ਹ ਕਾਰਨ 15 ਤੋਂ 20 ਮਜ਼ਦੂਰਾਂ ਦੇ ਮਾਰੇ ਜਾਣ ਦਾ ਖਦਸ਼ਾ

ਮਾਨਸੂਨ ਦੀ ਸ਼ੁਰੂਆਤ ਵਿੱਚ ਹੀ ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ ਮਚ ਗਈ ਹੈ। ਕੁੱਲੂ ਤੋਂ ਬਾਅਦ, ਹੁਣ ਕਾਂਗੜਾ ਤੋਂ ਵੱਡੀ ਖ਼ਬਰ ਹੈ ਅਤੇ ਇੱਥੇ ਇੱਕ ਹਾਈਡ੍ਰੋ ਪ੍ਰੋਜੈਕਟ ਦੇ ਨੇੜੇ ਇੱਕ ਖੱਡ ਵਿੱਚ ਅਚਾਨਕ ਹੜ੍ਹ ਆਉਣ ਕਾਰਨ 15 ਤੋਂ 20 ਮਜ਼ਦੂਰ ਵਹਿ ਗਏ ਹਨ। ਧਰਮਸ਼ਾਲਾ ਤੋਂ ਭਾਜਪਾ ਵਿਧਾਇਕ ਸੁਧੀਰ ਸ਼ਰਮਾ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਅਨੁਸਾਰ ਧਰਮਸ਼ਾਲਾ ਦੇ ਨੇੜੇ ਸੋਕਨੀ ਦਾ ਕੋਟ (ਖਨਿਆਰਾ) ਦੇ ਇੰਦਰਾ ਪ੍ਰਿਯਦਰਸ਼ਿਨੀ ਹਾਈਡ੍ਰੋਲ ਪ੍ਰੋਜੈਕਟ ਦੇ ਮਨੂਨੀ ਖੱਡ ਵਿੱਚ ਪਾਣੀ ਦੇ ਵਹਾਅ ਵਿੱਚ ਅਚਾਨਕ ਵਾਧਾ ਹੋਣ ਕਾਰਨ ਲਗਭਗ 15 ਤੋਂ 20 ਮਜ਼ਦੂਰ ਵਹਿ ਗਏ। ਇਹ ਸਾਰੇ ਖੱਡ ਦੇ ਕਿਨਾਰੇ ਬਣੇ ਇੱਕ ਸ਼ੈੱਡ ਵਿੱਚ ਰਹਿ ਰਹੇ ਸਨ।