ਨਹੀਂ ਰਹੇ ਪੰਜਾਬ ਦੇ ਸਾਬਕਾ IAS ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ

ਨਹੀਂ ਰਹੇ ਪੰਜਾਬ ਦੇ ਸਾਬਕਾ IAS ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ

ਪੰਜਾਬ ਦੇ ਸਾਬਕਾ ਆਈ ਏ ਐਸ ਅਧਿਕਾਰੀ ਤੇ ਲੇਖਕ ਨ੍ਰਿਪਇੰਦਰ ਸਿੰਘ ਰਤਨ ਦਾ ਬੀਤੀ ਸ਼ਾਮ ਸ਼ਾਮ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 80 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।ਮਰਹੂਮ ਗਿਆਨੀ ਮਹਿੰਦਰ ਸਿੰਘ ਦੇ ਸਪੁੱਤਰ ਰਤਨ ਪੰਜਾਬ ਸਰਕਾਰ ਵਿਚ ਡਵੀਜ਼ਨਲ ਕਮਿਸ਼ਨਰ ਸਮੇਤ ਅਹਿਮ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਦਿੱਤੀਆਂ।

ਆਈਏਐੱਸ ਅਧਿਕਾਰੀ ਹੋਣ ਦੇ ਨਾਲ-ਨਾਲ ਨ੍ਰਿਪਇੰਦਰ ਸਿੰਘ ਲੇਖਕ ਵੀ ਸਨ। ਉਨ੍ਹਾਂ ਨੇ 2021 ਵਿਚ ਆਪ੍ਰੇਸ਼ਨ ਬਲਿਊ ਸਟਾਰ 84 ਦੇ ਨਾਂ ਹੇਠ ਇਕ ਕਿਤਾਬ ਵੀ ਲਿਖੀ ਸੀ।ਇਸ ਪੁਸਤਕ ਵਿਚ ਸ੍ਰੀ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਸਮੇਂ ਮਾਰੇ ਗਏ ਸ਼ਰਧਾਲੂਆਂ, ਫ਼ੌਜੀਆਂ ਅਤੇ ਖਾੜਕੂਆਂ ਦੀ ਗਿਣਤੀ ਬਾਰੇ ਛਪੀਆਂ ਹੋਰ ਕਿਤਾਬਾਂ ਤੋਂ ਵਖਰੇ ਅੰਕੜੇ ਹੋਣ ਦਾ ਦਾ ਦਾਅਵਾ ਕੀਤਾ ਗਿਆ ਸੀ।ਲੇਖਕ ਦਾ ਕਹਿਣਾ ਸੀ ਕਿ ਕਈ ਸਾਲਾਂ ਦੀ ਮਿਹਨਤ ਬਾਅਦ ਇਹ ਅੰਕੜੇ  ਉਨ੍ਹਾਂ ਨੇ ਖ਼ੁਦ ਖੋਜ ਪੜਤਾਲ ਕਰ ਕੇ ਇਕੱਤਰ ਕੀਤੇ ਹਨ। ਰਤਨ ਦੀ ਭੈਣ ਰਮਾ ਰਤਨ ਜੋ ਕਿ ਖ਼ੁਦ ਵੀ ਇਕ ਲੇਖਕ ਹਨ ਨੇ, ਦਸਿਆ ਕਿ ਉਨ੍ਹਾਂ ਦੇ ਭਰਾ ਦਾ ਅੰਤਿਮ ਸਸਕਾਰ ਅੱਜ 12 ਵਜੇ ਸੈਕਟਰ 25 ਦੇ ਬਿਜਲਈ ਸ਼ਮਸ਼ਾਨ ਘਾਟ ਵਿਖੇ ਹੋਏਗਾ। ਦੱਸ ਦੇਈਏ ਕਿ ਨ੍ਰਿਪਇੰਦਰ ਸਿੰਘ ਆਪਣੇ ਪਿੱਛੇ ਇਕ ਪੁੱਤਰ, ਨੂੰਹ ਅਤੇ ਦੋ ਦੋਹਤੇ ਛੱਡ ਗਏ ਹਨ।