ਸਾਬਕਾ ਸਰਪੰਚ ਨੇ ਭਜੀਤੇ ਦਾ ਕਤਲ ਕਰ ਪੋਸਟ ਪਾ ਕੇ ਲਈ ਜ਼ਿੰਮੇਵਾਰੀ, ਕਿਹਾ- ਮੈਨੂੰ ਕੋਈ ਅਫ਼ਸੋਸ ਨਹੀਂ

ਸਾਬਕਾ ਸਰਪੰਚ ਨੇ ਭਜੀਤੇ ਦਾ ਕਤਲ ਕਰ ਪੋਸਟ ਪਾ ਕੇ ਲਈ ਜ਼ਿੰਮੇਵਾਰੀ, ਕਿਹਾ- ਮੈਨੂੰ ਕੋਈ ਅਫ਼ਸੋਸ ਨਹੀਂ

ਨਜ਼ਦੀਕੀ ਪਿੰਡ ਰਟੌਲ ਵਿਖੇ ਪੰਚਾਇਤੀ ਜ਼ਮੀਨ ਦੀ ਹੋ ਰਹੀ ਬੋਲੀ ਦੌਰਾਨ ਸਾਬਕਾ ਸਰਪੰਚ ਗੁਰਦਿਆਲ ਸਿੰਘ ਪੁੱਤਰ ਸਰਦਾਰਾ ਸਿੰਘ ਵੱਲੋਂ ਚਲਾਈ ਗਈ ਗੋਲੀ ਦੌਰਾਨ ਜਿੱਥੇ ਭਤੀਜੇ ਦੀ ਮੌਤ ਹੋ ਗਈ ਸੀ, ਉਥੇ ਤਾਇਆ ਜ਼ਖਮੀ ਹੋ ਗਿਆ ਸੀ। ਇਸ ਕਤਲ ਕਰਨ ਉਪਰੰਤ ਸਾਬਕਾ ਸਰਪੰਚ ਵੱਲੋਂ ਸੋਸ਼ਲ ਮੀਡੀਆ ਉਪਰ ਪੋਸਟ ਪਾ ਕੇ ਕਤਲ ਦੀ ਜ਼ਿੰਮੇਵਾਰੀ ਜਿੱਥੇ ਲੈ ਲਈ ਗਈ ਹੈ, ਉਥੇ ਹੀ ਭਵਿੱਖ ’ਚ ਪੰਚਾਇਤੀ ਜ਼ਮੀਨ ਦੀ ਬੋਲੀ ਦੇਣ ਵਾਲਿਆਂ ਨੂੰ ਵੀ ਧਮਕੀ ਦਿੱਤੀ ਗਈ ਹੈ।

ਥਾਣਾ ਸਿਟੀ ਦੇ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਮਨਜਿੰਦਰ ਸਿੰਘ ਦੇ ਬਿਆਨਾਂ ਹੇਠ ਸਾਬਕਾ ਸਰਪੰਚ ਗੁਰਦਿਆਲ ਸਿੰਘ, ਨਿਸ਼ਾਨ ਸਿੰਘ, ਤਸਵੀਰ ਸਿੰਘ, ਮੰਗਾ ਸਿੰਘ, ਮੇਜਰ ਸਿੰਘ, ਸੁਖਮਨਪ੍ਰੀਤ ਸਿੰਘ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।