ਕੈਨੇਡਾ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਜ਼ੀਰਕਪੁਰ ਚ 45 ਲੱਖ ਰੁਪਏ ਦੀ ਠੱਗੀ 

ਕੈਨੇਡਾ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਜ਼ੀਰਕਪੁਰ ਚ 45 ਲੱਖ ਰੁਪਏ ਦੀ ਠੱਗੀ 

ਕੈਨੇਡਾ ਵਿੱਚ ਪੱਕੀ ਨੌਕਰੀ ਅਤੇ ਪੀ.ਆਰ ਦਿਵਾਉਣ ਦੇ ਨਾਂ ’ਤੇ 45 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੁਸੁਮਲਤਾ ਦੀ ਸ਼ਿਕਾਇਤ ’ਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।2021 ਵਿਚ ਪੁਰੀ ਕੁਸੁਮਲਤਾ ਸੰਜੇ ਰਾਜਪੂਤ ਦੇ ਇਮੀਗ੍ਰੇਸ਼ਨ ਦਫ਼ਤਰ ਗਈ। ਜਿਨ੍ਹਾਂ ਨੇ ਉਸ ਨੂੰ ਸੈਕਟਰ-4 ਦੀ ਰਹਿਣ ਵਾਲੇ ਰਜਨੀ ਰਾਮਪਾਲ  ਨਾਲ ਮਿਲਵਾਇਆ ਅਤੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਸਿਰਫ਼ 50 ਲੱਖ ਰੁਪਏ ਵਿਚ ਕੈਨੇਡਾ ਵਿਚ ਪੱਕੀ ਨੌਕਰੀ ਅਤੇ ਚੰਗੀ ਪੀ.ਆਰ. ਦਿਵਾ ਦੇਣੇਗੇ । ਉਸ ਨੇ ਰਜਨੀ ਦੇ ਰਾਮਪਾਲ ਅਤੇ ਉਸ ਦੀ ਬੇਟੀ ਕਨਿਕਾ ਨੂੰ ਦੱਸਿਆ ਕਿ ਅਧਿਕਾਰੀ ਨੂੰ ਰਿਸ਼ਵਤ ਦੇਣੀ ਪੈਂਦੀ ਹੈ, ਇਸ ਲਈ ਉਹ 45 ਲੱਖ ਰੁਪਏ ਲੈ ਕੇ ਕੰਮ ਕਰਵਾਉਣ ਦੀ ਗੱਲ ਟਾਲਦਾ ਰਿਹਾ। 

2024 ਵਿੱਚ ਜਦੋਂ ਸੁਮਨਲਤਾ ਨੇ ਜ਼ਬਰਦਸਤੀ ਉਸਦੇ ਪੈਸੇ ਮੰਗੇ ਤਾਂ ਕਨਿਕਾ ਅਤੇ ਰਜਨੀ ਰਾਮਪਾਲ ਨੇ ਉਸਨੂੰ 45 ਲੱਖ ਰੁਪਏ ਦਾ ਚੈੱਕ ਦੇ ਦਿੱਤਾ। ਜਦੋਂ ਇਹ ਚੈੱਕ ਕੈਸ਼ ਕਰਵਾਉਣ ਲਈ ਬੈਂਕ ਵਿੱਚ ਜਮ੍ਹਾਂ ਕਰਵਾਇਆ ਗਿਆ ਤਾਂ ਖਾਤਾ ਪਹਿਲਾਂ ਹੀ ਬੰਦ ਸੀ ਅਤੇ ਪਤਾ ਲੱਗਾ ਕਿ ਉਨ੍ਹਾਂ ਨਾਲ ਧੋਖਾਧੜੀ ਹੋਈ ਹੈ। 

ਜ਼ਿਕਰਯੋਗ ਹੈ ਕਿ ਰਜਨੀ ਰਾਮਪਾਲ ਦਾ ਪਰਿਵਾਰ ਪਹਿਲਾਂ ਹੀ ਪੰਚਕੂਲਾ, ਪਾਣੀਪਤ, ਦਿੱਲੀ ਸਮੇਤ ਕਈ ਸ਼ਹਿਰਾਂ 'ਚ ਪੀਓ ਐਲਾਨਿਆ ਹੋਇਆ ਹੈ ਅਤੇ ਉਨ੍ਹਾਂ ਖਿਲਾਫ 500 ਕਰੋੜ ਰੁਪਏ ਦੀ ਧੋਖਾਧੜੀ ਦੇ ਕਈ ਮਾਮਲੇ ਦਰਜ ਹਨ ਪਰ ਉਹ ਪ੍ਰਸ਼ਾਸਨ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ। ਉਹ ਅਜੇ ਵੀ ਆਜ਼ਾਦ ਘੁੰਮ ਰਹੇ ਹਨ ਅਤੇ ਲੋਕਾਂ ਨਾਲ ਠੱਗੀ ਮਾਰਨ ਦਾ ਸਿਲਸਿਲਾ ਜਾਰੀ ਹੈ।