ਪ੍ਰਸ਼ਾਸਨਿਕ ਫੇਰਬਦਲ: ਪੰਜਾਬ ਸਰਕਾਰ ਵਲੋਂ 9 ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ

ਪ੍ਰਸ਼ਾਸਨਿਕ ਫੇਰਬਦਲ: ਪੰਜਾਬ ਸਰਕਾਰ ਵਲੋਂ 9 ਸੀਨੀਅਰ IAS ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਪੁਲਿਸ ਤੋਂ ਬਾਅਦ ਹੁਣ 9 ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਆਲੋਕ ਸ਼ੇਖਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹ ਨਿਯੁਕਤ ਕੀਤਾ ਗਿਆ ਹੈ।

                     Image

ਜਦਕਿ ਤੇਜਵੀਰ ਸਿੰਘ ਵਧੀਕ ਮੁੱਖ ਸਕੱਤਰ ਸਥਾਨਕ ਸਰਕਾਰ ਹੋਣਗੇ। ਇਸ ਦੌਰਾਨ ਅਜੋਏ ਸ਼ਰਮਾ ਨੂੰ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਦਾ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਕੁਮਾਰ ਰਾਹੁਲ ਨੂੰ ਪ੍ਰਸ਼ਾਸਨਿਕ ਸਿਹਤ ਅਤੇ ਪਰਿਵਾਰ ਭਲਾਈ, ਅਮਿਤ ਢਾਕਾ ਨੂੰ ਪ੍ਰਬੰਧਕੀ ਸਕੱਤਰ ਯੋਜਨਾ ਅਤੇ ਡਾਇਰੈਕਟਰ ਮਗਸੀਪਾ ਨਿਯੁਕਤ ਕੀਤਾ ਗਿਆ ਹੈ।

                     Image

ਪੰਜਾਬ ਸਰਕਾਰ ਨੇ 2 ਅਗਸਤ ਨੂੰ 24 ਆਈਪੀਐਸ ਅਧਿਕਾਰੀਆਂ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ। ਇਸ ਦੌਰਾਨ ਰੋਡ ਸੇਫਟੀ ਫੋਰਸ ਸਮੇਤ 15 ਜ਼ਿਲ੍ਹਿਆਂ ਦੇ ਐਸਐਸਪੀ ਵੀ ਬਦਲੇ ਗਏ ਹਨ। ਇਸ ਦੌਰਾਨ ਆਈਪੀਐਸ ਅਧਿਕਾਰੀ ਸੰਦੀਪ ਕੁਮਾਰ ਗਰਗ ਨੂੰ ਏਆਈਜੀ ਇੰਟੈਲੀਜੈਂਸ ਪੰਜਾਬ ਨਿਯੁਕਤ ਕੀਤਾ ਗਿਆ। ਅਮਨੀਤ ਕੌਂਡਲ ਨੂੰ ਐੱਸਐੱਸਪੀ ਬਠਿੰਡਾ, ਵਰੁਣ ਸ਼ਰਮਾ ਨੂੰ ਏਆਈਜੀ ਪ੍ਰੋਵੀਜ਼ਨਿੰਗ ਪੰਜਾਬ ਦੇ ਨਾਲ-ਨਾਲ ਰੋਡ ਸੇਫਟੀ ਫੋਰਸ ਦੇ ਐੱਸਐੱਸਪੀ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।